ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ-ਸਕੂਲੀ ਮੁਕਾਬਲੇ ਕਰਵਾਏ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ-
Publish Date: Sun, 23 Nov 2025 04:21 PM (IST)
Updated Date: Sun, 23 Nov 2025 04:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ-ਸਕੂਲੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਵਿਸ਼ਾਲ ਸ਼ਤਾਬਦੀ ਸਮਾਗਮਾਂ ਦੀ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਇਹ ਮੁਕਾਬਲੇ ਖਾਸ ਤੌਰ ‘ਤੇ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨੂੰ ਸਮਰਪਿਤ ਸਨ। ਵਿਿਦਆਰਥੀਆਂ ਲਈ ਭਾਸ਼ਣ ਮੁਕਾਬਲਾ, ਕਵਿਤਾ ਉਚਾਰਨ, ਗੁਰਬਾਣੀ ਗਾਇਨ, ਸਿੱਖੀ ਪਹਿਰਾਵਾ, ਪੋਸਟਰ ਮੇਕਿੰਗ, ਸ਼ੁੱਧ ਬਾਣੀ ਅਤੇ ਬਾਣੀ ਕੰਠ , ਵਾਰ ਗਾਇਨ, ਕਵਿਤਾ ਉਚਾਰਨ, ਸਿੱਖ ਪਹਿਰਾਵਾ, ਕੁਇਜ , ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪੋਟ, ਕਲੇ ਮਾਡਲੰਿਗ, ਸੁੰਦਰ ਲਿਖਾਈ ਅਤੇ ਲੇਖ ਰਚਨਾ ਮੁਕਾਬਲੇ ਆਯੋਜਿਤ ਕੀਤੇ ਗਏ। ਇਹਨਾਂ ਦਾ ਮਕਸਦ ਵਿਿਦਆਰਥੀਆਂ ਨੂੰ ਸਿੱਖ ਇਤਿਹਾਸ, ਸ਼ਹੀਦੀ ਅਤੇ ਤਤਕਾਲੀ ਪਰਿਸਥਿਤੀਆਂ ਬਾਰੇ ਹੋਰ ਗਹਿਰਾਈ ਨਾਲ ਜਾਣੂ ਕਰਵਾਉਣਾ ਸੀ।ਲਗਭਗ 25 ਸਕੂਲਾਂ ਦੇ 300 ਤੋਂ ਵੱਧ ਵਿਿਦਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਹਰ ਸੰਸਥਾ ਤੋਂ ਘੱਟੋ-ਘੱਟ ਪੰਜ ਅਧਿਆਪਕ ਵੀ ਵਿਿਦਆਰਥੀਆਂ ਦੇ ਨਾਲ ਸ਼ਾਮਿਲ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵੇਰੇ ਨਾਸ਼ਤੇ ਅਤੇ ਦੁਪਹਿਰ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਾਰੇ ਮਹਿਮਾਨਾਂ ਨੇ ਗੁਰਮੱਤ ਸਿਧਾਂਤਾਂ ਅਨੁਸਾਰ ਸਾਂਝੇਦਾਰੀ ਅਤੇ ਭਾਈਚਾਰੇ ਦੀ ਪ੍ਰਤੀਕ ਕਲਾ ਦਾ ਅਨੁਭਵ ਕੀਤਾ।ਡਾ. ਕੁਲਵਿੰਦਰ ਸਿੰਘ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਸਕੂਲ ਨੇ ਵਿਿਦਆਰਥੀਆਂ ਦੀ ਵਧੀਆ ਤਿਆਰੀ ਕਰਵਾਈ, ਜਿਸ ਨਾਲ ਅੱਜ ਦਾ ਪ੍ਰੋਗਰਾਮ ਬੇਹੱਦ ਸਫਲ ਰਿਹਾ। ਮੁਕਾਬਲਿਆਂ ਦੇ ਨਤੀਜੇ ਤਹਿਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਦੋ ਬੱਚਿਆਂ ਨੂੰ ਚੁਣਿਆ ਜਾਵੇਗਾ, ਜਿਸ ਨਾਲ ਨਾਲ ਦੋ ਵਿਿਦਆਰਥੀਆਂ ਨੂੰ ਹੌਸਲਾ-ਅਫ਼ਜ਼ਾਈ ਇਨਾਮ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਸਿਰਫ਼ ਸ਼ਤਾਬਦੀ ਸਮਾਪਤ ਹੋਣ ਤੱਕ ਹੀ ਨਹੀਂ, ਸਗੋਂ ਅਗਲੇ ਸਮੇਂ ਵਿੱਚ ਵੀ ਕਾਲਜ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀਆਂ ਨਾਲ ਸੰਬੰਧਿਤ ਪ੍ਰੋਗਰਾਮ ਜਾਰੀ ਰਹਿਣਗੇ। ਭਾਸ਼ਣ, ਕੁਇਜ਼ ਅਤੇ ਧਾਰਮਿਕ ਗਿਆਨ ਨਾਲ ਜੁੜੇ ਹੋਰ ਮੁਕਾਬਲੇ ਨਿਰੰਤਰ ਕਰਵਾਏ ਜਾਣਗੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਦੀ ਗਹਿਰਾਈ ਨਾਲ ਸਮਝ ਮਿਲੇ। ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਸ਼ਤਾਬਦੀ ਸਮਾਗਮ ਵੱਡੇ ਪੱਧਰ ‘ਤੇ ਹੋਣ ਜਾ ਰਿਹਾ ਹੈ, ਉਸ ਵਿੱਚ ਵੀ ਵਿਿਦਆਰਥੀਆਂ ਨੂੰ ਭਾਗ ਲੈਣ ਦਾ ਸੁਨੇਹਰਾ ਮੌਕਾ ਮਿਲੇਗਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ ।