ਭਾਰਤੀ ਫੌਜ ਦੇ ਸਿਪਾਹੀ ਤੇ ਸੇਵਾਦਾਰ ਬਰਫ ਹਟਾਉਂਦੇ ਪਹੁੰਚੇ ਸ੍ਰੀ ਹੇਮਕੁੰਟ ਸਾਹਿਬ, ਗੁਰਦੁਆਰਾ ਕੰਪਲੈਕਸ ਦੇ ਖੋਲ੍ਹੇ ਦਰਵਾਜ਼ੇ
ਟੀਮ ਹੁਣ ਹੇਮਕੁੰਟ ਸਾਹਿਬ ਤੋਂ ਅਟਲਕੋਟੀ ਗਲੇਸ਼ੀਅਰ ਪੁਆਇੰਟ ਤੱਕ ਟ੍ਰੈਕ ਨੂੰ ਚੌੜਾ ਕਰਨ ਲਈ ਕੰਮ ਕਰੇਗੀ, ਜਿਸ ਨਾਲ ਰਸਤੇ ਨੂੰ ਸ਼ਰਧਾਲੂਆਂ ਲਈ ਵਧੇਰੇ ਪਹੁੰਚਯੋਗ ਅਤੇ ਸੁਰੱਖਿਅਤ ਬਣਾਇਆ ਜਾਵੇਗਾ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੋਲ੍ਹੇ ਜਾਣਗੇ। ਪਹਿਲਾ ਜੱਥਾ 20 ਮਈ 2026 ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।
Publish Date: Sun, 03 May 2026 12:32 PM (IST)
Updated Date: Sun, 03 May 2026 12:37 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਭਾਰਤੀ ਫੌਜ ਦੀ 418ਵੀਂ ਸੁਤੰਤਰ ਫੀਲਡ ਕੰਪਨੀ (9ਵੀਂ ਮਾਊਂਟੇਨ ਬ੍ਰਿਗੇਡ) ਦੀ ਇੱਕ ਟੀਮ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰਾਂ ਨੇ ਟ੍ਰੈਕ ਤੋਂ ਬਰਫ ਹਟਾਉਂਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਕੰਪਲੈਕਸ ਪਹੁੰਚ ਕੇ ਆਪਣੇ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਟੀਮ ਨੇ ਅਰਦਾਸ ਤੋਂ ਬਾਅਦ ਕੰਪਲੈਕਸ ਦੇ ਦਰਵਾਜ਼ੇ ਖੋਲ੍ਹ ਦਿੱਤੇ, ਇਹ ਹੁਣ ਉੱਥੇ ਰਹਿ ਕੇ ਅਗਲਾ ਕੰਮ ਕਰਨਗੇ। ਪਹਿਲਾਂ ਉਨ੍ਹਾਂ ਨੂੰ ਹਰ ਸ਼ਾਮ ਘੰਗਰੀਆ ਵਾਪਸ ਜਾਣਾ ਪੈਂਦਾ ਸੀ। ਹੁਣ ਉਹ ਸ੍ਰੀ ਹੇਮਕੁੰਟ ਸਾਹਿਬ ਤੋਂ ਆਪਣਾ ਕੰਮ ਜਾਰੀ ਰੱਖਣਗੇ।