ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਇਮਾਨਦਾਰੀ, ਸ਼ਰਧਾਲੂ ਦਾ ਡਾਲਰਾਂ ਨਾਲ ਭਰਿਆ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ
ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ ਜਿਸ ਦੀ ਕੀਮਤ ਭਾਰਤੀ ਰੁਪਏ ਅਨੁਸਾਰ ਲਗਪਗ 20 ਲੱਖ ਰੁਪਏ ਬਣਦੀ ਹੈ, ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਨੂੰ ਲੱਭ ਕੇ ਵਾਪਸ ਕਰ ਦਿੱਤਾ ਹੈ। ਸੋਧੀ ਸਿੰਘ ਸ਼ਰਧਾਲੂ ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ।
Publish Date: Thu, 16 Apr 2026 12:03 PM (IST)
Updated Date: Thu, 16 Apr 2026 12:07 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਇੱਕ ਪ੍ਰਵਾਸੀ ਭਾਰਤੀ ਸਿੱਖ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ ਜਿਸ ਦੀ ਕੀਮਤ ਭਾਰਤੀ ਰੁਪਏ ਅਨੁਸਾਰ ਲਗਪਗ 20 ਲੱਖ ਰੁਪਏ ਬਣਦੀ ਹੈ, ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਨੂੰ ਲੱਭ ਕੇ ਵਾਪਸ ਕਰ ਦਿੱਤਾ ਹੈ। ਸੋਧੀ ਸਿੰਘ ਸ਼ਰਧਾਲੂ ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ। ਆਪਣੀ ਫਲਾਈਟ ਦੀ ਜਲਦਬਾਜ਼ੀ ਵਿੱਚ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ, ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਸਾਰਾ ਸਾਮਾਨ ਬਰਾਮਦ ਕਰਕੇ ਮਾਲਕ ਦੇ ਹਵਾਲੇ ਕਰ ਦਿੱਤਾ।