ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਯਾਤਰੀਆਂ ਤੋਂ ਸੋਨੇ ਦੇ ਗਹਿਣੇ ਜ਼ਬਤ
ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ, ਦੋਵਾਂ ਦੇ ਕਬਜ਼ੇ 'ਚੋਂ 430.440 ਗ੍ਰਾਮ ਅਤੇ 396.440 ਗ੍ਰਾਮ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ। ਬਰਾਮਦ ਕੀਤੇ ਗਹਿਣਿਆਂ 'ਚ ਚੇਨ, ਕੜੇ, ਅੰਗੂਠੀਆਂ ਆਦਿ ਸ਼ਾਮਲ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।
Publish Date: Sat, 18 Oct 2025 03:39 PM (IST)
Updated Date: Sat, 18 Oct 2025 03:51 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਡੀਆਰਆਈ ਅੰਮ੍ਰਿਤਸਰ ਖੇਤਰ ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਯਾਤਰੀਆਂ ਤੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ। ਦੋਵੇਂ ਯਾਤਰੀ ਦੁਬਈ ਤੋਂ ਅੰਮ੍ਰਿਤਸਰ ਆਏ ਸਨ। ਇਨ੍ਹਾਂ ਨੇ ਆਪਣੀਆਂ ਪੈਂਟਾਂ ਦੀਆਂ ਜੇਬਾਂ 'ਚ ਵਿਦੇਸ਼ੀ ਮਿਲੇ-ਜੁਲੇ ਸੋਨੇ ਦੇ ਗਹਿਣੇ, ਗ਼ੈਰ ਕਾਨੂੰਨੀ ਢੰਗ ਨਾਲ ਲੁਕਾਏ ਹੋਏ ਸਨ। ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ, ਦੋਵਾਂ ਦੇ ਕਬਜ਼ੇ 'ਚੋਂ 430.440 ਗ੍ਰਾਮ ਅਤੇ 396.440 ਗ੍ਰਾਮ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ। ਬਰਾਮਦ ਕੀਤੇ ਗਹਿਣਿਆਂ 'ਚ ਚੇਨ, ਕੜੇ, ਅੰਗੂਠੀਆਂ ਆਦਿ ਸ਼ਾਮਲ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।