ਮਜੀਠਾ 'ਚ ਕਿਸਾਨਾਂ ਦਾ ਜ਼ਬਰਦਸਤ ਹੱਲਾ: CM ਮਾਨ ਦੀ ਰੈਲੀ ਵੱਲ ਵਧ ਰਹੇ ਕਿਸਾਨਾਂ ਨੇ ਤੋੜੇ ਪੁਲਿਸ ਬੈਰੀਕੇਡ; ਮਾਹੌਲ ਹੋਇਆ ਤਣਾਅਪੂਰਨ
ਅੱਜ ਮਜੀਠਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਵੱਡੀ ਰੈਲੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਥੋੜੀ ਦੇਰ ਤੱਕ ਸ਼ਿਰਕਤ ਕਰਨੀ ਹੈ। ਉਧਰ ਦੂਜੇ ਪਾਸੇ ਰੈਲੀ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਅਪਣੀਆਂ ਮੰਗਾਂ ਸਬੰਧੀ ਸਵਾਲ ਜਵਾਬ ਕਰਨ ਲਈ ਆ ਰਹੇ ਕਿਸਾਨਾਂ ਨੂੰ ਪੁਲਿਸ ਵੱਲੋ ਕੁਝ ਦੂਰੀ 'ਤੇ ਮਜੀਠਾ ਕੱਥੂਨੰਗਲ ਸੜਕ ਤੇ ਬੈਰੀਕੇਡਿੰਗ ਕਰਕੇ ਰੋਕੇ ਜਾਣ 'ਤੇ ਕਿਸਾਨਾਂ ਵੱਲੋਂ ਜਬਰੀ ਬੇਰੀਕਡ ਤੋੜ ਕੇ ਆਪਣਾ ਰਸਤਾ ਬਣਾ ਕੇ ਲੰਘਣ ਵਿੱਚ ਕਾਮਯਾਬ ਹੋ ਗਏ।
Publish Date: Sun, 18 Jan 2026 01:01 PM (IST)
Updated Date: Sun, 18 Jan 2026 01:02 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਅੱਜ ਮਜੀਠਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਵੱਡੀ ਰੈਲੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਥੋੜੀ ਦੇਰ ਤੱਕ ਸ਼ਿਰਕਤ ਕਰਨੀ ਹੈ। ਉਧਰ ਦੂਜੇ ਪਾਸੇ ਰੈਲੀ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਅਪਣੀਆਂ ਮੰਗਾਂ ਸਬੰਧੀ ਸਵਾਲ ਜਵਾਬ ਕਰਨ ਲਈ ਆ ਰਹੇ ਕਿਸਾਨਾਂ ਨੂੰ ਪੁਲਿਸ ਵੱਲੋ ਕੁਝ ਦੂਰੀ 'ਤੇ ਮਜੀਠਾ ਕੱਥੂਨੰਗਲ ਸੜਕ ਤੇ ਬੈਰੀਕੇਡਿੰਗ ਕਰਕੇ ਰੋਕੇ ਜਾਣ 'ਤੇ ਕਿਸਾਨਾਂ ਵੱਲੋਂ ਜਬਰੀ ਬੇਰੀਕਡ ਤੋੜ ਕੇ ਆਪਣਾ ਰਸਤਾ ਬਣਾ ਕੇ ਲੰਘਣ ਵਿੱਚ ਕਾਮਯਾਬ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਮੌਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਤਿਖੀ ਝੜਪ ਹੋਈ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ ਜਦ ਕਿ ਮੁੱਖ ਮੰਤਰੀ ਦੀ ਰੈਲੀ ਵਿੱਚ ਆਉਣ ਦਾ ਸਮਾਂ ਰਹਿੰਦਾ ਸੀ ਅਤੇ ਕਿਸਾਨ ਮੌਕੇ 'ਤੇ ਇਧਰ ਓਧਰ ਹੋ ਗਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ।