ਜਿਸ ਵਿੱਚ 50 ਪ੍ਰਤੀਸ਼ਤ ਅੰਮ੍ਰਿਤਸਰ ਦੇ ਹਨ। ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਾਹਰੋਂ ਆਉਂਣ ਵਾਲੇ ਕਾਰੋਬਾਰੀਆਂ ਨੂੰ ਜੀਐਸਟੀ ਬਿੱਲ ਦੇਣ ਲਈ ਵਿਭਾਗ ਵੱਲੋਂ ਆਰਜੀ ਨੰਬਰ ਜਾਰੀ ਕੀਤਾ ਜਾਂਦਾ ਹੈ। ਮੇਲੇ ਵਿੱਚ ਭੀੜ ਜਿਆਦਾ ਹੋਣ ਕਾਰਨ ਗ੍ਰਾਹਕਾਂ ਨੂੰ ਮੌਕੇ ‘ਤੇ ਬਿੱਲ ਨਹੀਂ ਮਿਲਦਾ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅੰਮ੍ਰਿਤਸਰ ਵਿਖੇ 19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਅੇਕਸਪੋ ਅੱਜ ਤੋਂ ਪੰਜ ਦਿਨ ਲਈ ਸ਼ੁਰੂ ਹੋਣ ਜਾ ਰਿਹਾ ਹੈ। ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਲੇ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਨ ਦੀ ਉਮੀਦ ਹੈ। ਜਿਸ ਲਈ 50 ਰੁਪਏ ਦਾਖਲਾ ਟਿਕਟ ਵੀ ਰੱਖੀ ਗਈ ਹੈ। 600 ਦੇ ਕਰੀਬ ਕਾਰੋਬਾਰੀ ਅੱਠ ਰਾਜਾਂ ਅਤੇ ਚਾਰ ਦੇਸ਼ਾਂ ਤੋਂ ਇਸ ਮੇਲੇ ਵਿੱਚ ਹਿੱਸਾ ਲੈ ਰਹੇ ਹਨ, ਜਿਸ ਵਿੱਚ 50 ਪ੍ਰਤੀਸ਼ਤ ਅੰਮ੍ਰਿਤਸਰ ਦੇ ਹਨ। ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਾਹਰੋਂ ਆਉਂਣ ਵਾਲੇ ਕਾਰੋਬਾਰੀਆਂ ਨੂੰ ਜੀਐਸਟੀ ਬਿੱਲ ਦੇਣ ਲਈ ਵਿਭਾਗ ਵੱਲੋਂ ਆਰਜੀ ਨੰਬਰ ਜਾਰੀ ਕੀਤਾ ਜਾਂਦਾ ਹੈ। ਮੇਲੇ ਵਿੱਚ ਭੀੜ ਜਿਆਦਾ ਹੋਣ ਕਾਰਨ ਗ੍ਰਾਹਕਾਂ ਨੂੰ ਮੌਕੇ ‘ਤੇ ਬਿੱਲ ਨਹੀਂ ਮਿਲਦਾ, ਜੋ ਕਿ ਜਰੂਰੀ ਹੈ, ਇਸ ਵੱਲ ਧਿਆਨ ਦਿੱਤਾ ਜਾਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਆਮ ਲੋਕਾਂ ਦੇ ਮੇਲੇ ਵਿੱਚ ਦਾਖਲੇ ਲਈ 40 ਰੁਪਏ ਟਿਕਟ ਰੱਖੀ ਗਈ ਸੀ, ਜੋ ਹੁਣ 20 ਪ੍ਰਤੀਸ਼ਤ ਵਾਧੇ ਨਾਲ 50 ਰੁਪਏ ਕਰ ਦਿੱਤੀ ਹੈ। ਮੇਲਾ ਪ੍ਰਬੰਧਕਾਂ ਨੂੰ ਇਕ ਕਰੋੜ 75 ਲੱਖ ਰੁਪਏ ਲੋਕਾਂ ਦੇ ਦਾਖਲੇ ਤੋਂ 50 ਰੁਪਏ ਟਿਕਟ ਵਸੂਲ ਕੇ ਆਪਣੇ ਲਾਭ ਖਾਤੇ ਵਿੱਚ ਜੋੜੇ ਜਾਣਗੇ। ਇਸ ਤੋਂ ਇਲਾਵਾਂ 600 ਕਾਰੋਬਾਰੀਆਂ ਪਾਸੋਂ ਸਟਾਲ ਲਗਾਉਂਣ ਲਈ ਜੋ ਪੰਜ ਦਿਨਾਂ ਦੀ ਫੀਸ ਲਈ ਹੈ, ਉਹ ਵੀ ਕਰੋੜਾਂ ਵਿੱਚ ਬਣਦੀ ਹੈ। ਕਰੋੜਾਂ ਰੁਪਏ ਇਸ ਮੇਲੇ ਰਾਹੀਂ ਲੋਕਾਂ ਦੀਆਂ ਜੇਬਾਂ ਵਿਚੋਂ ਵਸੂਲਿਆਂ ਜਾਂਦਾ ਹੈ, ਜੇਕਰ ਬਿੱਲ ਦੀ ਗੱਲ ਕਰੀਏ ਤਾਂ ਆਮ ਗ੍ਰਾਹਕਾਂ ਨੂੰ ਸਮਾਣ ਦੀ ਖ੍ਰੀਦਦਾਰੀ ਤੇ ਨਹੀਂ ਮਿਲਦਾ, ਜੋ ਸਰਕਾਰ ਦੇ ਖਾਤੇ ਵਿੱਚ ਵੀ ਕਿਤੇ ਨ ਕਿਤੇ ਚੂਨਾ ਲਗਾਉਂਦਾ ਹੈ।
ਸੀਏ ਗੁਰਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਦਾਖਲੇ ਲਈ ਜੋ ਟਿਕਟ ਲਗਦੀ ਹੈ ਉਸ 'ਤੇ 18 ਪ੍ਰਤੀਸ਼ਤ ਜੀਐਸਟੀ ਲਗਦਾ ਹੈ। ਇਸ ਤੋਂ ਇਲਾਵਾ ਜਿਹੜੇ ਬਾਹਰੋਂ ਕਾਰੋਬਾਰੀ ਸਟਾਲ ਲਗਾ ਕੇ ਸਮਾਨ ਵੇਚਦੇ ਹਨ, ਉਨ੍ਹਾਂ ਨੂੰ ਆਰਜੀ ਤੌਰ ’ਤੇ ਜੀਐਸਟੀ ਨੰਬਰ ਲੈਣਾ ਲਾਜ਼ਮੀ ਹੁੰਦਾ ਹੈ, ਜੋ ਮੇਲੇ ਦੌਰਾਨ ਹੋਈ ਬਿਲੰਗ ਰਿਟਰਨ ਭਰ ਕੇ ਜਾਂਦਾ ਹੈ।
ਜਿਸ ਤਰਾਂ ਆਮ ਲੋਕਾਂ ਦੇ ਦਾਖਲੇ ਸਮੇਂ ਟਿਕਟ ਦੇ ਕੇ ਮੇਲੇ ਵਿੱਚ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਵਿਭਾਗ ਵੱਲੋਂ ਵੀ ਬਾਹਰ ਆਉਂਣ ਵਾਲੇ ਰਸਤੇ ‘ਤੇ ਖ੍ਰੀਦਦਾਰੀ ਕਰਕੇ ਆਉਂਣ ਵਾਲੇ ਗ੍ਰਾਹਕਾਂ ਪਾਸੋਂ ਸਮਾਨ ਦਾ ਬਿੱਲ ਦੇਣ ਕੇ ਬਾਹਰ ਜਾਣ ਦੀ ਇਜਾਜਤ ਦਿੱਤੀ ਜਾਵੇ ਤਾਂ ਸਥਿਤੀ ਕੁਝ ਹੋਰ ਹੋਵੇਗੀ। ਹੁਣ ਤਾਂ ਹਰੇਕ ਸਟੋਰ ਮਾਲ ਵਿਚ ਵੀ ਸਮਾਨ ਖਰੀਦ ਤੋਂ ਬਾਅਦ ਬਾਹਰ ਆਉਂਣ ਸਮੇਂ ਗ੍ਰਹਾਕ ਪਾਸੋਂ ਬਿੱਲ ਦੇਣ ਕੇ ਬਾਹਰ ਦਿੱਤਾ ਜਾਂਦਾ ਹੈ।