ਹੋਟਲ ’ਚ ਸਹੇਲੀ ਦੇ ਸਾਹਮਣੇ ਤਲਾਕਸ਼ੁਦਾ ਔਰਤ ਨਾਲ ਜਬਰ ਜਨਾਹ, ਕੇਸ ਦਰਜ
ਜਲੰਧਰ ਦੇ ਇਕ ਪਿੰਡ ’ਚ ਰਹਿਣ ਵਾਲੀ ਪੀੜਤਾ ਨੇ ਬੀ ਡਿਵੀਜ਼ਨ ਪੁਲਿਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਤੇ ਉਸ ਵਿਆਹ ਤੋਂ ਉਸ ਦਾ ਸਾਢੇ ਤਿੰਨ ਸਾਲ ਦਾ ਬੱਚਾ ਹੈ। ਉਸ ਨੇ ਦੋ ਸਾਲ ਬਾਅਦ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ।
Publish Date: Tue, 26 May 2026 10:51 AM (IST)
Updated Date: Tue, 26 May 2026 10:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀ ਡਵੀਜ਼ਨ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮਹਾਂ ਸਿੰਘ ਗੇਟ ਨੇੜੇ ਪਾਮ ਟ੍ਰੀ ਗੈਸਟ ਹਾਊਸ ਵਿਚ ਇਕ ਵਿਅਕਤੀ ਨੇ ਆਪਣੀ ਮਹਿਲਾ ਦੋਸਤ ਨਾਲ ਉਸ ਦੀ ਸਹੇਲੀ ਦੇ ਸਾਹਮਣੇ ਜਬਰ ਜਨਾਹ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮ ਹੋਟਲ ਛੱਡ ਕੇ ਭੱਜ ਗਿਆ। ਸ਼ਿਕਾਇਤ ਮਿਲਣ ’ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਰਸਿੱਕਾ ਪਿੰਡ ਦੇ ਰਹਿਣ ਵਾਲੇ ਆਜ਼ਾਦ ਸਿੰਘ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ। ਏਐੱਸਆਈ ਕੰਵਲਜੀਤ ਕੌਰ ਨੇ ਦੱਸਿਆ ਕਿ ਪੀੜਤਾ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ ਤੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲੰਧਰ ਦੇ ਇਕ ਪਿੰਡ ’ਚ ਰਹਿਣ ਵਾਲੀ ਪੀੜਤਾ ਨੇ ਬੀ ਡਿਵੀਜ਼ਨ ਪੁਲਿਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਤੇ ਉਸ ਵਿਆਹ ਤੋਂ ਉਸ ਦਾ ਸਾਢੇ ਤਿੰਨ ਸਾਲ ਦਾ ਬੱਚਾ ਹੈ। ਉਸ ਨੇ ਦੋ ਸਾਲ ਬਾਅਦ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ।
ਬਾਅਦ ਵਿਚ ਉਹ ਆਪਣੇ ਬੱਚੇ ਨਾਲ ਆਪਣੇ ਮਾਪਿਆਂ ਦੇ ਘਰ ਰਹਿਣ ਚਲੀ ਗਈ। 5 ਮਈ ਨੂੰ ਉਹ ਕਪੂਰਥਲਾ ਤੋਂ ਆਪਣੀ ਸਹੇਲੀ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਆਈ ਸੀ। ਉਸ ਦਾ ਸੌਤੇਲਾ ਭਰਾ, ਜੋ ਉਥੇ ਵੀ ਰਹਿੰਦਾ ਹੈ, ਨੇ ਪਾਮ ਟੀ ਨਾਮਕ ਇਕ ਗੈਸਟ ਹਾਊਸ ਵਿਚ ਉਸ ਦੇ ਲਈ ਇਕ ਕਮਰਾ ਬੁੱਕ ਕਰਵਾ ਦਿੱਤਾ ਸੀ।
ਰਾਤ ਹੋਣ ’ਤੇ ਸਾਹਿਲ ਨੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ। ਔਰਤ ਨੇ ਕਿਹਾ ਕਿ ਉਸ ਦਾ (ਪੀੜਤ ਦਾ) ਪੁਰਾਣਾ ਦੋਸਤ ਆਜ਼ਾਦ ਸਿੰਘ ਵਾਸੀ ਤਰਸਿੱਕਾ ਵੀ ਹੋਟਲ ਵਿਚ ਆ ਗਿਆ। ਔਰਤ ਨੇ ਦੋਸ਼ ਲਗਾਇਆ ਕਿ ਉਹ ਢਾਈ ਸਾਲਾਂ ਤੋਂ ਆਜ਼ਾਦ ਸਿੰਘ ਨਾਲ ਸਰੀਰਕ ਸਬੰਧਾਂ ਵਿਚ ਸੀ। ਉਹ ਵਾਰ-ਵਾਰ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਲੜਦਾ ਸੀ।
ਉਸ ਨੇ ਉਸ ਦੀ ਸਹੇਲੀ ਤੇ ਉਸ ਦੇ ਸੌਤੇਲੇ ਭਰਾ ਦੇ ਸਾਹਮਣੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਸਾਹਿਲ ਪੁਲਿਸ ਨੂੰ ਬੁਲਾਉਣ ਲਈ ਥੱਲੇ ਗਿਆ ਤੇ ਆਜ਼ਾਦ ਸਿੰਘ ਨੇ ਉਸ ਦੀ ਸਹੇਲੀ ਦੇ ਸਾਹਮਣੇ ਉਸ ਨਾਲ ਜਬਰ ਜਨਾਹ ਕੀਤਾ। ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਤੇ ਉਸ ਦੇ ਬੱਚੇ ਨੂੰ ਨੁਕਸਾਨ ਪਹੁੰਚਾਏਗਾ। ਪੀੜਤ ਨੇ ਦੋਸ਼ ਲਗਾਇਆ ਕਿ ਉਸ ਨੂੰ ਸ਼ੱਕ ਹੈ ਕਿ ਆਜ਼ਾਦ ਕੋਲ ਉਸ ਦੇ ਅਸ਼ਲੀਲ ਵੀਡੀਓ ਵੀ ਹਨ।