ਬੱਚਿਆਂ ਨੂੰ ਬੂਟ ਜੁਰਾਬਾਂ ਤੇ ਪੜ੍ਹਣ ਸਮੱਗਰੀ ਵੰਡੀ
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਗੁਰੂ ਕਾ ਬਾਗ : ਜਿੰਨ੍ਹਾਂ ਲੋਕਾਂ ਦੀ ਇੱਛਾ ਸ਼ਕਤੀ ਬਲਵਾਨ ਹੋਵੇ, ਉਹ ਹਮੇਸ਼ਾ ਹੀ ਸਮਾਜ ਵਿਚ ਕੁਝ ਚੰਗਾ ਕਰਨ ਲਈ ਤੱਤਪਰ ਰਹਿੰਦੇ ਹਨ। ਅਜਿਹੀ ਸ਼ਖ਼ਲੀਅਤ ਦੇ ਮਾਲਕ ਅਮਰੀਕਾ ਤੋਂ ਇੱਥੇ ਪੁੱਜੇ ਰਾਜ ਇਦਨਾਨੀ ਵੱਲੋਂ ਸਰਕਾਰੀ
Publish Date: Wed, 19 Nov 2025 04:50 PM (IST)
Updated Date: Wed, 19 Nov 2025 04:52 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਗੁਰੂ ਕਾ ਬਾਗ : ਜਿੰਨ੍ਹਾਂ ਲੋਕਾਂ ਦੀ ਇੱਛਾ ਸ਼ਕਤੀ ਬਲਵਾਨ ਹੋਵੇ, ਉਹ ਹਮੇਸ਼ਾ ਹੀ ਸਮਾਜ ਵਿਚ ਕੁਝ ਚੰਗਾ ਕਰਨ ਲਈ ਤੱਤਪਰ ਰਹਿੰਦੇ ਹਨ। ਅਜਿਹੀ ਸ਼ਖ਼ਲੀਅਤ ਦੇ ਮਾਲਕ ਅਮਰੀਕਾ ਤੋਂ ਇੱਥੇ ਪੁੱਜੇ ਰਾਜ ਇਦਨਾਨੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਵਿਖੇ ਸਕੂਲ ਦੇ ਵਿਿਦਆਰਥੀਆਂ ਨੂੰ ਸਵੈਟਰ, ਬੂਟ, ਜੁਰਾਬਾਂ, ਮਫਲਰ, ਕਾਪੀਆਂ ਪੈਨ ਆਦਿ ਪੜ੍ਹਨ ਸਮੱਗਰੀ ਵੰਡੀ ਗਈ ਤੇ ਸਕੂਲ ਨੂੰ ਲਾਈਟਾਂ ਵੀ ਦਾਨ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਕੂਲ ਦੇ ਕੁਝ ਵਿਿਦਆਰਥੀਆਂ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਵੀ ਚੁੱਕਿਆ ਗਿਆ। ਇਸ ਮੌਕੇ ਰਾਜ ਇਦਨਾਨੀ ਨੇ ਦੱਸਿਆ ਉਨ੍ਹਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੇ ਹੋਰ ਸਹੂਲਤਾਂ ਦੀ ਸੇਵਾ ਪਿਛਲੇ 50 ਸਾਲਾਂ ਤੋਂ ਨਿਭਾਈ ਜਾ ਰਹੀ ਹੈ ਅਤੇ ਹੋਰ ਜਿੰਨਾਂ ਵੀ ਸਮਾਂ ਪ੍ਰਮਾਤਮਾ ਦੀ ਬਖਸ਼ਿਸ਼ ਰਹੇਗੀ, ਉਹ ਲੋੜਵੰਦਾਂ ਦੀ ਸੇਵਾ ਲਈ ਇਸੇ ਤਰ੍ਹਾਂ ਤੱਤਪਰ ਰਹਿਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਸ਼ਮਾ ਸ਼ਰਮਾ, ਸਰਪੰਚ ਜਸਬੀਰ ਸਿੰਘ ਜੱਸ ਸੰਤੂਨੰਗਲ, ਸੰਦੀਪ ਚੋਪੜਾ, ਅਭੈ ਸਿੰਘ, ਰਜਿੰਦਰਪਾਲ ਸਿੰਘ, ਮਨਰੀਤ ਕੌਰ, ਪਰਵੀਨ ਕੌਰ, ਬੇਅੰਤ ਕੌਰ, ਰਿੰਕੀ, ਗੁਰਪ੍ਰੀਤ ਕੌਰ, ਪ੍ਰਿਅੰਕਾ, ਸਰਬਜੀਤ ਕੌਰ, ਬਲਜੀਤ ਕੌਰ, ਗੁਰਿੰਦਰ ਕੌਰ ਆਦਿ ਸਕੂਲ ਸਟਾਫ਼ ਹਾਜ਼ਰ ਸੀ।