1 ਤੋਂ 5 ਜੂਨ ਤੱਕ ਦਮਦਮੀ ਟਕਸਾਲ ਦੇ ਹੈਡਕੁਾਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਹਫਤਾ ਮਨਾਇਆ ਜਾਵੇਗਾ, ਜਿਸ ਦੌਰਾਨ ਰੋਜਾਨਾ ਸ਼ਾਮ 4 ਤੋਂ 6 ਵਜੇ ਤੱਕ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾ ਵਾਚਕ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ

ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ, ਚੌਂਕ ਮਹਿਤਾ :ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿਚ ਜੂਨ 1984 (ਘੱਲੂਘਾਰੇ) ਦੇ ਸਮੂਹ ਸ਼ਹੀਦਾਂ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਕਥਾ ਸਮਾਗਮ 1 ਮਈ ਤੋਂ ਆਰੰਭ ਹੋਣਗੇ। ਇਸ ਦੌਰਾਨ ਗਿਆਨੀ ਹਰਨਾਮ ਸਿੰਘ ਖਾਲਸਾ ਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਰੋਜ਼ਾਨਾ ਸ਼ਾਮ 6 ਤੋਂ 8 ਵਜੇ ਤੱਕ ਇਹ ਸਮਾਗਮ ਹੋਣਗੇ, ਜ਼ੋ 31 ਮਈ ਤਕ ਨਿਰੰਤਰ ਜਾਰੀ ਰਹਿਣਗੇ। ਇਨ੍ਹਾਂ ਸਮਾਗਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ 1 ਮਈ ਨੂੰ ਜਬੋਵਾਲ, 2 ਨੂੰ ਹਯਾਤ (ਗੁਰਦਾਸਪੁਰ), 3 ਨੂੰ ਗੁਰਦੁਆਰਾ ਸੰਗਤਪੁਰਾ ਬਥਵਾਲਾ (ਗੁਰਦਾਸਪੁਰ), 4 ਨੂੰ ਕਾਹਲਵਾਂ, 5 ਨੂੰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ/ਨਿੱਕੇ ਘੁੰਮਣ, 6 ਨੂੰ ਚੋਣੇ, 7 ਨੂੰ ਮੁਰਾਦਪੁਰ, 8 ਨੂੰ ਚੂੰਗ, 9 ਨੂੰ ਅਬਦਾਲ, 10 ਨੂੰ ਗੁਰੂ ਕੀ ਬੇਰ ਸਾਹਿਬ ਮੱਤੇਵਾਲ, 11 ਨੂੰ ਲੀਲ ਕਲਾਂ, 12 ਨੂੰ ਭਲਾਈਪੁਰ ਪੁਰਬਾਂ, 13 ਨੂੰ ਖਲੇਹਿਰਾ, 14 ਨੂੰ ਜਫਰਵਾਲ, 15 ਨੂੰ ਲਾਲਪੁਰਾ (ਗੁਰਦਾਸਪੁਰ), 16 ਨੂੰ ਗੁਰਦੁਆਰਾ ਸਿੰਘ ਸਭਾ (ਬਟਾਲਾ), 17 ਨੂੰ ਗੜੀ ਗੁਰਦਾਸ ਨੰਗਲ, 18 ਨੂੰ ਝਲਾੜੀ, 19 ਨੂੰ ਗਗੜਭਾਣਾ, 20 ਨੂੰ ਧਰਦਿਉ, 21 ਨੂੰ ਵੀਲਾ/ਮੀਕੇ, 22 ਨੂੰ ਸਿਆਲਕਾ, 23 ਨੂੰ ਖੱਬੇਰਾਜਪੂਤਾਂ, 24 ਨੂੰ ਜਲਾਲ ਉਸਮਾ, 25 ਨੂੰ ਸਹਾਇਪੁਰ, 26 ਨੂੰ ਜੇਠੂਵਾਲ, 27 ਨੂੰ ਬਤਾਲਾ, 28 ਨੂੰ ਗੁਰਦੁਆਰਾ ਰਾਮ ਥੰਮਣ, 29 ਨੂੰ ਸਠਿਆਲਾ, 30 ਨੂੰ ਮਹਿਸਮਪੁਰ 'ਤੇ 31 ਮਈ ਨੂੰ ਮਹਿਤਾ ਚੌਂਕ ਵਿਖੇ ਸਮਾਗਮ
ਹੋਵੇਗਾ। ਇਸ ਉਪਰੰਤ 1 ਤੋਂ 5 ਜੂਨ ਤੱਕ ਦਮਦਮੀ ਟਕਸਾਲ ਦੇ ਹੈਡਕੁਾਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਹਫਤਾ ਮਨਾਇਆ ਜਾਵੇਗਾ, ਜਿਸ ਦੌਰਾਨ ਰੋਜਾਨਾ ਸ਼ਾਮ 4 ਤੋਂ 6 ਵਜੇ ਤੱਕ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾ ਵਾਚਕ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ 6 ਜੂਨ ਸ਼ਨੀਵਾਰ ਨੂੰ 42ਵਾਂ ਮਹਾਨ ਸ਼ਹੀਦੀ ਸਮਾਗਮ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਵੇਗਾ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇਥੇ ਪਹੁੰਚ ਕੇ ਆਪਣੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਗੀਆਂ। ਗਿਆਨੀ ਖਾਲਸਾ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹਾਜਰੀਆਂ ਭਰਨ ਦੀ ਅਪੀਲ ਕੀਤੀ।