ਡੀਏਵੀ ਕਾਲਜ ਵਿਖੇ ਕੋਡਿੰਗ ਮੁਕਾਬਲੇ ਕਰਵਾਏ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਵਿਖੇ ਆਈਕਿਊਏਸੀ ਦੇ ਅੰਤਰਗਤ ਕੋਡਿੰਗ ਕਲੱਬ, ਕੰਪਿਊਟਰ ਸਾਇੰਸ ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਨੇ ਸਾਂਝੇ ਤੌਰ 'ਤੇ ਕਾਲਜ ਦੇ ਵਿਿਦਆਰਥੀਆਂ ਲਈ ਦੋ-ਰੋਜ਼ਾ
Publish Date: Thu, 20 Nov 2025 04:43 PM (IST)
Updated Date: Thu, 20 Nov 2025 04:46 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਵਿਖੇ ਆਈਕਿਊਏਸੀ ਦੇ ਅੰਤਰਗਤ ਕੋਡਿੰਗ ਕਲੱਬ, ਕੰਪਿਊਟਰ ਸਾਇੰਸ ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਨੇ ਸਾਂਝੇ ਤੌਰ ਤੇ ਕਾਲਜ ਦੇ ਵਿਿਦਆਰਥੀਆਂ ਲਈ ਦੋ-ਰੋਜ਼ਾ ਕੋਡਿੰਗ ਮੁਕਾਬਲਾ ਕਰਵਾਇਆ। ਕੋਡ ਕੁਐਸਟ ਦਾ ਆਯੋਜਨ ਵਿਿਦਆਰਥੀਆਂ ਵਿਚ ਕੰਪਿਊਟੇਸ਼ਨਲ ਸੋਚ, ਤਰਕਪੂਰਨ ਵਿਸ਼ਲੇਸ਼ਣ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਸਾਡਾ ਉਦੇਸ਼ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਕੋਡਿੰਗ ਕਲੱਬ ਦੁਆਰਾ ਆਯੋਜਿਤ ਇਹ ਮੁਕਾਬਲਾ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਪਹਿਲੇ ਦਿਨ ਕਾਲਜ ਕੈਂਪਸ ਵਿਚ ਇੱਕ ਪੈਟਰਨ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਉਨੱਤੀ ਵਿਿਦਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੀਨੀਅਰ ਸ਼੍ਰੇਣੀ ਵਿਚ ਅਭਿਸ਼ੇਕ ਕੁਮਾਰ ਨੂੰ ਪਹਿਲਾ ਇਨਾਮ, ਜੈ ਗੋਬਿੰਦ ਪਾਲ ਸਿੰਘ ਨੂੰ ਦੂਜਾ ਅਤੇ ਕ੍ਰਿਿਤਕਾ ਮਹਿਰਾ ਨੂੰ ਤੀਜਾ ਇਨਾਮ ਦਿੱਤਾ ਗਿਆ। ਜੂਨੀਅਰ ਸ਼੍ਰੇਣੀ ਵਿਚ ਦਿਿਵਆ ਬੱਬਰ ਨੂੰ ਪਹਿਲਾ ਇਨਾਮ, ਵਾਸਵੀ ਸਨਨ ਨੂੰ ਦੂਜਾ ਅਤੇ ਗਗਨਦੀਪ ਸਿੰਘ ਨੂੰ ਤੀਜਾ ਇਨਾਮ ਦਿੱਤਾ ਗਿਆ। ਦੂਜੇ ਦਿਨ ਗੇਮ ਪ੍ਰੋਗਰਾਮਿੰਗ ਵਿਚ 24 ਭਾਗੀਦਾਰਾਂ ਨੇ ਡੇਟਾ ਸਟ੍ਰਕਚਰ, ਐਲਗੋਰਿਦਮ, ਵੈੱਬ ਡਿਵੈਲਪਮੈਂਟ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਿਸ਼ਆਂ ਤੇ ਆਧਾਰਿਤ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕੀਤਾ। ਸੀਨੀਅਰ ਸ਼੍ਰੇਣੀ ਵਿੱਚ ਅਭਿਸ਼ੇਕ ਕੁਮਾਰ ਨੂੰ ਪਹਿਲਾ, ਵੈਭਵ ਨੂੰ ਦੂਜਾ ਅਤੇ ਸਾਹਿਲਵੀਰ ਸਿੰਘ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਜੂਨੀਅਰ ਸ਼੍ਰੇਣੀ ਵਿਚ ਵਾਸਵੀ ਸਨਨ ਨੂੰ ਪਹਿਲਾ, ਦਿਿਵਆ ਬੱਬਰ ਨੂੰ ਦੂਜਾ ਅਤੇ ਹਰਸ਼ ਸਹਿਦੇਵ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਆਈਕਿਊਏਸੀ ਇੰਚਾਰਜ ਪ੍ਰੋ. ਜੇਜੇ ਮਹੇਂਦਰੂ, ਆਈਆਈਸੀ ਕਨਵੀਨਰ ਡਾ. ਮਨਪ੍ਰੀਤ ਕੌਰ, ਵਿਭਾਗ ਮੁਖੀ ਪ੍ਰੋ. ਵਿਕਰਮ ਸ਼ਰਮਾ, ਕੋਡਿੰਗ ਕਲੱਬ ਕਨਵੀਨਰ ਪ੍ਰੋ. ਹਰਸਿਮਰਨ ਸਿੰਘ ਆਨੰਦ ਅਤੇ ਪ੍ਰੋ. ਪੁਨੀਤ ਸ਼ਰਮਾ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ।