ਖ਼ਾਲਸਾ ਕਾਲਜ ਲਾਅ 'ਚ ਸਿਵਲ ਮੂਟ ਕੋਰਟ ਕਰਵਾਈ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ ਲਾਅ ਵਿਖੇ 10 ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਡਾਇਰੈਕਟਰ- ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਉਕਤ ਮੂਟ ਕੋਰਟਾਂ ’ਚ ਜ਼ਿਲ੍ਹਾ
Publish Date: Sat, 22 Nov 2025 04:25 PM (IST)
Updated Date: Sat, 22 Nov 2025 04:28 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ ਲਾਅ ਵਿਖੇ 10 ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਡਾਇਰੈਕਟਰ- ਕਮ—ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਉਕਤ ਮੂਟ ਕੋਰਟਾਂ ’ਚ ਜ਼ਿਲ੍ਹਾ ਅਦਾਲਤਾਂ ਦੇ ਸੀਨੀਅਰ ਵਕੀਲ, ਸਿਵਲ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਜੱਜ ’ਚ ਨਵਦੀਪ ਪਲਾਟੋ, ਇੰਦਰਜੀਤ ਸਿੰਘ ਐਰੀ, ਸੰਦੀਪ ਕਪੂਰ, ਅਮਨਦੀਪ ਸ਼ਰਮਾ, ਮਨਦੀਪ ਸਿੰਘ, ਵਿਭੋਰ ਤਨੇਜਾ, ਗੁਰਪ੍ਰੀਤ ਸਿੰਘ ਪਾਹਵਾ, ਗੌਰਵ ਕਪੂਰ, ਦੀਪਕ ਪਿਪਲਾਨੀ ਅਤੇ ਸ਼ਸ਼ੀਵੀਰ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਏ, ਐਲਐਲਬੀ (ਐਫਵਾਈਆਈਸੀ) 9ਵੇਂ ਸਮੈਸਟਰ ਦੇ ਵਿਿਦਆਰਥੀਆਂ ਦੀਆਂ 5 ਟੀਮਾਂ, ਬੀਕਾਮ, ਐਲਐਲਬੀ (ਐਫਵਾਈਆਈਸੀ) 9ਵੇਂ ਸਮੈਸਟਰ ਦੇ ਵਿਿਦਆਰਥੀਆਂ ਦੀਆਂ 3 ਟੀਮਾਂ ਅਤੇ ਐਲਐਲਬੀ. (ਟੀਵਾਈਸੀ) 5ਵੇਂ ਸਮੈਸਟਰ ਦੀਆਂ 2 ਟੀਮਾਂ ਨੇ ਤਲਾਕ, ਜਾਇਦਾਦ ਦੇ ਵਿਵਾਦ, ਬੱਚਿਆਂ ਦੀ ਕਸਟਡੀ, ਇਕਰਾਰਨਾਮੇ ਦੀ ਉਲੰਘਣਾ ਆਦਿ ਦੇ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਨੇ ਕਾਲਜ ਦੇ ਸਹਾਇਕ ਪ੍ਰੋਫੈਸਰਾਂ ਡਾ. ਸੀਮਾ ਰਾਣੀ ਪ੍ਰੈਕਟੀਕਲ ਟ੍ਰੇਨਿੰਗ ਦੀ ਕੋਆਰਡੀਨੇਟਰ, ਡਾ. ਪੂਰਨਿਮਾ ਖੰਨਾ, ਡਾ. ਦਿਿਵਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਰੇਣੂ ਸੈਣੀ, ਡਾ. ਪਵਨਦੀਪ ਕੌਰ, ਡਾ. ਗੁਰਜਿੰਦਰ ਕੌਰ, ਡਾ. ਅਨੀਤਾ ਸ਼ਰਮਾ, ਡਾ. ਹਰਜੋਤ ਕੌਰ, ਪ੍ਰੋ. ਉਤਕਰਸ਼ ਸੇਠ ਅਤੇ ਪ੍ਰੋ. ਹੇਮਾ ਸਿੰਘ ਦੀ ਅਗਵਾਈ ਹੇਠ ਕੇਸ ਤਿਆਰ ਕੀਤੇ।ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰਾਂ ਨੇ ਵਿਿਦਆਰਥੀਆਂ ਵੱਲੋਂ ਮੂਲ ਸਮੱਸਿਆਵਾਂ ਦੀ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਦਾਲਤਾਂ ’ਚ ਅਸਲ ਅਭਿਆਸ ਮੌਕੇ ਕੇਸ ਤਿਆਰ ਕਰਨ ਲਈਸਖ਼ਤ ਮਿਹਨਤ ਕਰਨ ਸਬੰਧੀ ਮਾਰਗਦਰਸ਼ਨ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਜਸਦੀਪ ਸਿੰਘ, ਪ੍ਰੋ. ਪਲਵਿੰਦਰ ਕੌਰ ਆਦਿ ਮੌਜੂਦ ਸਨ।