ਸੇਂਟ ਸੋਵਰਨ ਕਾਨਵੈਂਟ ਸਕੂਲ 'ਚ ਮਨਾਇਆ ਬਾਲ ਦਿਵਸ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਸੇਂਟ ਸੋਵਰਨ ਕਾਨਵੈਂਟ ਸਕੂਲ ਚਵਿੰਡਾ ਦੇਵੀ 'ਚ ਬਾਲ ਦਿਵਸ ਮਨਾਇਆ ਗਿਆ। ਬੱਚਿਆਂ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਪ੍ਰੇਮ-ਭਾਵਨਾ ਬਹੁਤ ਪ੍ਰਸਿੱਧ ਸੀ।
Publish Date: Sat, 15 Nov 2025 04:21 PM (IST)
Updated Date: Sat, 15 Nov 2025 04:23 PM (IST)

ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਸੇਂਟ ਸੋਵਰਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਚ ਬਾਲ ਦਿਵਸ ਮਨਾਇਆ ਗਿਆ। ਬੱਚਿਆਂ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਪ੍ਰੇਮ-ਭਾਵਨਾ ਬਹੁਤ ਪ੍ਰਸਿੱਧ ਸੀ। ਬੱਚੇ ਉਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨ। ਉਨ੍ਹਾਂ ਦੇ ਦੇਹਾਂਤ 14 ਨਵੰਬਰ 1964 ਨੂੰ ਇਸ ਦਿਨ ਨੂੰ ਭਾਰਤ ਵਿੱਚ ਬਾਲ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਗਈ। ਇਸ ਤਰ੍ਹਾਂ ਭਾਰਤ ਵਿਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿਚ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਛੋਟੇ- ਛੋਟੇ ਵਿਿਦਆਰਥੀਆਂ ਵੱਲੋਂ ਭਾਸ਼ਣ, ਡਾਂਸ, ਭੰਗੜਾ, ਰੈਂਪ ਵਾਕ ਅਤੇ ਵਿਿਦਆਰਥੀਆਂ ਵੱਲੋਂ ਵੱਖ-ਵੱਖ ਨੇਤਾਵਾਂ ਅਤੇ ਸਮਾਜ ਸੇਵਿਕਾ ਦੇ ਕਿਰਦਾਰ ਆਦਿ ਨਿਭਾਏ। ਇਸ ਦਿਨ ਅਧਿਆਪਕਾਵਾਂ ਵੱਲੋਂ ਵਿਿਦਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮਡੀ ਕੋਮਲ ਕਪੂਰ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਰੱਬ ਦਾ ਸਭ ਤੋਂ ਸੁੰਦਰ ਤੋਹਫ਼ਾ ਹਨ। ਉਨ੍ਹਾਂ ਦੀ ਮਾਸੂਮ ਹੱਸਣ ਵਿੱਚ ਸਾਰੀ ਦੁਨੀਆ ਦੀ ਖੁਸ਼ੀ ਲੁਕੀ ਹੁੰਦੀ ਹੈ। ਬੱਚੇ ਸਾਡੇ ਭਵਿੱਖ ਦਾ ਆਧਾਰ ਹਨ। ਉਨ੍ਹਾਂ ਨੂੰ ਪਿਆਰ, ਸਿੱਖਿਆ ਤੇ ਸੁਰੱਖਿਆ ਦੇਣਾ ਸਾਡਾ ਸਭ ਤੋਂ ਵੱਡਾ ਕਰਤੱਵ ਹੈ। ਚਿਲਡਰਨ ਡੇਅ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਬੱਚਾ ਵਿਲੱਖਣ ਹੈ — ਉਸ ਨੂੰ ਆਪਣੇ ਸੁਪਨੇ ਦੇਖਣ ਤੇ ਪੂਰੇ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਮੂਹ ਸਟਾਫ਼ ਅਤੇ ਵਿਿਦਆਰਥੀ ਸ਼ਾਮਿਲ ਸਨ।