ਚੌਹਾਨ ਨੇ ਨੌਜਵਾਨ ਸਾਥੀਆਂ ਨਾਲ ਕੀਤੀ ਮੁਲਾਕਾਤ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗੁਰਪ੍ਰੀਤ ਸਿੰਘ ਚੌਹਾਨ ਸਾਬਕਾ ਵਿਿਦਆਰਥੀ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਨੌਜਵਾਨ ਕਾਂਗਰਸੀ ਆਗੂ ਮੰਡਲ ਪ੍ਰਧਾਨ ਵਾਰਡ ਨੰਬਰ 15 ਅਲੀਪੁਰ ਰਾਹੀਆਂ ਪਟਿਆਲਾ ਨੇ
Publish Date: Mon, 17 Nov 2025 04:16 PM (IST)
Updated Date: Mon, 17 Nov 2025 04:19 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗੁਰਪ੍ਰੀਤ ਸਿੰਘ ਚੌਹਾਨ ਸਾਬਕਾ ਵਿਿਦਆਰਥੀ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਨੌਜਵਾਨ ਕਾਂਗਰਸੀ ਆਗੂ ਮੰਡਲ ਪ੍ਰਧਾਨ ਵਾਰਡ ਨੰਬਰ 15 ਅਲੀਪੁਰ ਰਾਹੀਆਂ ਪਟਿਆਲਾ ਨੇ ਨੌਜਵਾਨ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਕਾਲਜ ਦੇ ਪ੍ਰਸ਼ਾਸਨ ਵੱਲੋਂ ਕੋਈ ਨਜਾਇਜ਼ ਧੱਕਾ ਤਾਂ ਨਾ ਹੀ ਹੋ ਰਿਹਾ ਬਾਬਤ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਨੌਜਵਾਨ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਰਕਾਰ ਕਾਂਗਰਸ ਪਾਰਟੀ ਨੂੰ ਜਿਤਾਉਣਗੇ ਕਿਉਂ ਕਿ ਕਾਂਗਰਸ ਇਕੱਲੀ ਪਾਰਟੀ ਹੈ ਜੋ ਨੌਜਵਾਨਾਂ ਦੇ ਹੱਕਾਂ ਲਈ ਬੋਲਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਝੂਠੇ ਲਾਰੇ ਲਗਾ ਰਹੀ ਹੈ ਤੇ ਮੁੱਖ ਮੰਤਰੀ ਦੀਆਂ ਗੱਪਾਂ ਨੇ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ ਅਤੇ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ, ਪਰ ਹੁਣ ਭਵਿੱਖ ਵਿਚ ਇਹ ਸਭ ਬਰਦਾਸ਼ਤ ਨਹੀਂ ਹੋਵੇਗਾ। ਹੁਣ ਸੱਚ ਦੇ ਰਾਹ ਤੇ ਚੱਲਣ ਵਾਲੀ ਪਾਰਟੀ ਨੂੰ ਹੀ ਜਿਤਾਇਆ ਜਾਵੇਗਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਕੱਲੇ ਪਟਿਆਲੇ ਦਾ ਹੀ ਨਹੀਂ ਅਤੇ ਨਾ ਹੀ ਆਪਣੇ ਵਾਰਡ ਦਾ ਆਗੂ ਹੈ। ਸਗੋਂ ਉਹ ਪੂਰੇ ਪੰਜਾਬ ਦੇ ਨੌਜਵਾਨ ਆਗੂ ਹਨ ਅਤੇ ਪੂਰੇ ਪੰਜਾਬ ਚ ਕੁਛ ਵੀ ਅਗਰ ਕਿਸੇ ਨਾਲ ਗਲਤ ਹੋਏਗਾ ਤਾਂ ਉਹ ਮੂਹਰੇ ਡਟ ਕੇ ਖੜਨਗੇ ਅਤੇ ਇਨਸਾਫ ਦੀ ਮੰਗ ਕਰਨਗੇ। ਇਸ ਮੁਲਾਕਾਤ ਵਿੱਚ ਉਨ੍ਹਾਂ ਦੇ ਸਾਥੀ ਆਕਾਸ਼ਦੀਪ ਸਿੰਘ ਸਿੱਧੂ ਹਲਕਾ ਤਰਨ ਤਾਰਨ ਤੋਂ ਅਤੇ ਵਿਸ਼ਾਲ ਸਿੰਘ ਹਲਕਾ ਸਨੌਰ ਵਾਰਡ ਨੰਬਰ 15 ਅਲੀਪੁਰ ਰਾਹੀਆਂ ਪਟਿਆਲਾ ਵੀ ਮੌਜੂਦ ਸਨ।