ਉਸਾਰੀ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਟੂ ਯੂਨੀਅਨ ਦੀ ਮੰਗ 'ਤੇ ਉਸਾਰੀ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਤੇ ਰਜਿਸਟ੍ਰੇਸ਼ਨ ਕਰਨ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਕਰਨ ਵਾਲੇ ਲੇਬਰ ਇੰਸਪੈਕਟਰ ਜਸਪਾਲ ਕੁਮਾਰ ਨੇ ਉਸਾਰੀ
Publish Date: Thu, 20 Nov 2025 04:42 PM (IST)
Updated Date: Thu, 20 Nov 2025 04:43 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਟੂ ਯੂਨੀਅਨ ਦੀ ਮੰਗ ਤੇ ਉਸਾਰੀ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਤੇ ਰਜਿਸਟ੍ਰੇਸ਼ਨ ਕਰਨ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਕਰਨ ਵਾਲੇ ਲੇਬਰ ਇੰਸਪੈਕਟਰ ਜਸਪਾਲ ਕੁਮਾਰ ਨੇ ਉਸਾਰੀ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰ ਐਕਟ ਅਧੀਨ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ। ਦੂਜੇ ਪਾਸੇ ਸੀਆਈਟੀਯੂ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਅਤੇ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਕਿਰਤ ਵਿਭਾਗ ਦੀ ਕਾਰਗੁਜ਼ਾਰੀ ਅਤੇ ਉਸਾਰੀ ਮਜ਼ਦੂਰਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਅਗਲਾ ਕੈਂਪ 27 ਨਵੰਬਰ ਨੂੰ ਸਵੇਰੇ 9 ਵਜੇ ਸਥਾਨਕ ਪੁਤਲੀਘਰ ਦਫ਼ਤਰ ਵਿਖੇ ਲੱਗੇਗਾ। ਉਨ੍ਹਾਂ ਲੋੜਵੰਦਾਂ ਨੂੰ ਉਸ ਦਿਨ ਸਮੇਂ ਸਿਰ ਪੁੱਜ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਵਿਜੇ ਕੁਮਾਰ, ਕਾਮਰੇਡ ਕਿਰਪਾ ਰਾਮ, ਰਾਕੇਸ਼ ਕੁਮਾਰ, ਜਯੋਤੀ ਬਾਲਾ, ਬਲਵਿੰਦਰ ਕੌਰ, ਰਾਮ ਕੁਮਾਰ, ਹਰਜਿੰਦਰ ਸਿੰਘ, ਲਖਵਿੰਦਰ ਕੌਰ ਆਦਿ ਹਾਜ਼ਰ ਸਨ।