ਪੰਜ ਸਰੋਵਰਾਂ ਦੇ ਜਲ ਨਾਲ ਗੁਰਦੁਆਰਾ ਗੁਰਤਾਗੱਦੀ ਅਸਥਾਨ ਸ੍ਰੀ ਅਨੰਦਪੁਰ ਦਾ ਕਰਵਾਇਆ ਇਸ਼ਨਾਨ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਸ਼ਤਾਬਦੀ ਨੂੰ ਸਮਰਪਿਤ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ
Publish Date: Sun, 23 Nov 2025 04:30 PM (IST)
Updated Date: Sun, 23 Nov 2025 04:31 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਸ਼ਤਾਬਦੀ ਨੂੰ ਸਮਰਪਿਤ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਗਾਗਰੀ ਜਥੇ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਂਸਲਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ਚੋਂ ਭਰੀਆਂ ਗਈਆਂ ਜਲ ਦੀਆਂ ਗਾਗਰਾਂ ਵਿਚੋਂ ਇਕ ਗਾਗਰ ਦੇ ਜਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਅਸਥਾਨ ਦਾ ਇਸ਼ਨਾਨ ਕਰਵਾਇਆ ਗਿਆ। ਇਸ਼ਨਾਨ ਕਰਵਾਉਣ ਸਮੇਂ ਪ੍ਰੋ. ਬਾਬਾ ਰੰਧਾਵਾ ਦੇ ਨਾਲ ਭਾਈ ਗੁਰਦੇਵ ਸਿੰਘ, ਭਾਈ ਸਤਨਾਮ ਸਿੰਘ, ਭਾਈ ਬਲਜੀਤ ਸਿੰਘ, ਭਾਈ ਬਲਬੀਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ । ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਪ੍ਰੋ. ਬਾਬਾ ਰੰਧਾਵਾ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਨੇ ਕਿਹਾ ਅਜੋਕੇ ਦੌਰ ਦੀ ਨੌਜਵਾਨ ਪੀੜੀ ਨੂੰ ਆਪਣੀਆਂ ਵਿਰਾਸਤੀ ਧਾਰਮਿਕ ਰਹੁਰੀਤਾ, ਰਵਾਇਤਾਂ ਤੇ ਪਰੰਪਰਾਵਾਂ ਦੇ ਨਾਲ ਜੋੜਨਾ ਸਿੱਖ ਕੌਮ ਤੇ ਪੰਥ ਦੀ ਨੈਤਿਕ ਜਿੰਮੇਵਾਰੀ ਹੈ। ਉਹਨਾਂ ਕਿਹਾ ਪੱਛਮੀ ਸੱਭਿਅਤਾ ਵੱਡੇ ਪੱਧਰ ਤੇ ਦੇਸ਼ ਵਿੱਚ ਪੈਰ ਪਸਾਰੀ ਬੈਠੀ ਹੈ ਤੇ ਉਹ ਹਰੇਕ ਧਰਮ ਤੇ ਵਰਗ ਨੂੰ ਨਿਗਲਣ ਦੇ ਲਈ ਮੂੰਹ ਅੱਡੀ ਬੈਠੀ ਹੈ। ਅਜਿਹੇ ਵਿੱਚ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਸਮੇਂ ਦੀ ਲੋੜ ਅਤੇ ਮੰਗ ਹੈ। ਉਨ੍ਹਾਂ ਕਿਹਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਕ ਤੇ ਪਵਿੱਤਰ ਪੰਜ ਸਰੋਵਰਾਂ ਦੇ ਜਲਾ ਵਿੱਚੋਂ ਗਾਗਰਾਂ ਭਰ ਕੇ ਵੱਖ-ਵੱਖ ਸਿੱਖ ਗੁਰਧਾਮਾਂ ਦੇ ਵਿਸ਼ੇਸ਼ ਦਿਨ ਦਿਹਾੜਿਆਂ ਅਤੇ ਤਿਉਹਾਰਾਂ ਦੇ ਮੌਕੇ ਇਸ਼ਨਾਨ ਕਰਵਾਉਣ ਦੇ ਲਈ ਵਾਹਿਗੁਰੂ ਜੀ ਦੇ ਵੱਲੋਂ ਉਹਨਾਂ ਨੂੰ ਤਾਕਤ ਲਿਆਕਤ ਬਖਸ਼ੀ ਹੈ ਤੇ ਉਹ ਇਸ ਆਸ਼ੀਰਵਾਦ ਦੇ ਨਾਲ ਇਸ਼ਨਾਨ ਸੇਵਾ ਨੂੰ ਬਿਨਾਂ ਕਿਸੇ ਸਵਾਰਥ ਤੇ ਲੋਭ,ਲਾਲਚ ਦੇ ਤਨ ਮਨ ਦੇ ਨਾਲ ਨਿਭਾ ਰਹੇ ਹਨ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ। ਉਨ੍ਹਾਂ ਕਿਹਾ ਉਹ ਆਪਣੇ ਆਪ ਨੂੰ ਵੱਡਭਾਗਾ ਤੇ ਖੁਸ਼ ਕਿਸਮਤ ਸਮਝਦੇ ਹਨ ਕਿ ਵਾਹਿਗੁਰੂ ਆਪਣੇ ਆਸ਼ੀਰਵਾਦ ਦੇ ਨਾਲ ਉਨ੍ਹਾਂ ਦੇ ਕੋਲੋਂ ਇਹ ਸੇਵਾ ਲੈ ਰਹੇ ਹਨ। ਇਹ ਮਨੁੱਖਾ ਜੀਵਨ ਹੈ ਇਸ ਨੂੰ ਗੁਰੂ ਦੇ ਲੇਖੇ ਲਗਾਉਣਾ ਚਾਹੀਦਾ ਹੈ।