ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਬਾਈਪਾਸ ਤੋਂ ਏਅਰਪੋਰਟ ਰੋਡ ਤੱਕ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰ ਮੰਨਦੇ ਹੋਏ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਵਿਸਥਾਰਪੂਰਕ ਪੱਤਰ ਲਿਖਿਆ ਹੈ। ਔਜਲਾ ਨੇ ਕਿਹਾ ਕਿ ਹਰ ਰੋਜ਼ ਭਾਰੀ ਜਾਮ ਲੋਕਾਂ ਦੀ ਵਧਦੀ ਹੋਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਪੂਰੇ ਹਿੱਸੇ ‘ਤੇ ਇੱਕ ਲੰਮਾ ਫਲਾਈਓਵਰ ਮਨਜ਼ੂਰ ਕੀਤਾ ਜਾਵੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਨੂੰ ਪੱਕਾ ਹੱਲ ਮਿਲ ਸਕੇ। ਔਜਲਾ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਅੰਮ੍ਰਿਤਸਰ ਬਾਈਪਾਸ ਦੀ ਹਾਲਤ ਹੁਣ ਆਮ ਟ੍ਰੈਫਿਕ ਪ੍ਰਬੰਧਨ ਨਾਲ ਨਹੀਂ ਸੰਭਾਲੀ ਜਾ ਸਕਦੀ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਬਾਈਪਾਸ ਤੋਂ ਏਅਰਪੋਰਟ ਰੋਡ ਤੱਕ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰ ਮੰਨਦੇ ਹੋਏ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਵਿਸਥਾਰਪੂਰਕ ਪੱਤਰ ਲਿਖਿਆ ਹੈ। ਔਜਲਾ ਨੇ ਕਿਹਾ ਕਿ ਹਰ ਰੋਜ਼ ਭਾਰੀ ਜਾਮ ਲੋਕਾਂ ਦੀ ਵਧਦੀ ਹੋਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਪੂਰੇ ਹਿੱਸੇ ‘ਤੇ ਇੱਕ ਲੰਮਾ ਫਲਾਈਓਵਰ ਮਨਜ਼ੂਰ ਕੀਤਾ ਜਾਵੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਨੂੰ ਪੱਕਾ ਹੱਲ ਮਿਲ ਸਕੇ। ਔਜਲਾ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਅੰਮ੍ਰਿਤਸਰ ਬਾਈਪਾਸ ਦੀ ਹਾਲਤ ਹੁਣ ਆਮ ਟ੍ਰੈਫਿਕ ਪ੍ਰਬੰਧਨ ਨਾਲ ਨਹੀਂ ਸੰਭਾਲੀ ਜਾ ਸਕਦੀ।
ਏਅਰਪੋਰਟ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਪੰਜਾਬ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਰਾਜਾਂ ਲਈ ਵੀ ਮਹੱਤਵਪੂਰਨ ਕੇਂਦਰ ਹੈ। ਇਸ ਕਰਕੇ ਇਸ ਰਾਹ ‘ਤੇ ਹਮੇਸ਼ਾਂ ਯਾਤਰੀਆਂ ਅਤੇ ਸੈਲਾਨੀਆਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਇਹ ਬਾਈਪਾਸ ਭਾਰੀ ਵਾਹਨਾਂ, ਕੰਟੇਨਰ ਟਰੱਕਾਂ ਅਤੇ ਵਪਾਰਕ ਆਵਾਜਾਈ ਦਾ ਮੁੱਖ ਮਾਰਗ ਹੈ। ਅਟਾਰੀ ਬਾਰਡਰ ਵੱਲ ਜਾਣ ਵਾਲੇ ਸੁਰੱਖਿਆ ਬਲਾਂ ਦੀ ਆਵਾਜਾਈ ਵੀ ਇਸ ਰਸਤੇ ਤੋਂ ਹੁੰਦੀ ਹੈ, ਜਿਸ ਨਾਲ ਟ੍ਰੈਫਿਕ ਦਬਾਅ ਹੋਰ ਵਧਦਾ ਹੈ।
ਇਸ ਖੇਤਰ ਵਿਚ ਕਈ ਵੱਡੇ ਸਕੂਲ ਵੀ ਹਨ, ਜਿੱਥੇ ਹਰ ਰੋਜ਼ ਹਜ਼ਾਰਾ ਬੱਚੇ ਆਉਂਦੇ-ਜਾਂਦੇ ਹਨ। ਜਾਮ ਕਾਰਨ ਉਹਨਾਂ ਦੇ ਸਫਰ ਵਿਚ ਦੇਰੀ ਅਤੇ ਸੁਰੱਖਿਆ ਖ਼ਤਰਾ ਲਗਾਤਾਰ ਰਹਿੰਦਾ ਹੈ। ਇਨ੍ਹਾਂ ਸਥਿਤੀਆਂ ਨੂੰ ਦੇਖਦੇ ਹੋਏ ਸੰਸਦ ਔਜਲਾ ਨੇ ਮੰਗ ਕੀਤੀ ਹੈ ਕਿ ਗੁਮਟਾਲਾ ਤੋਂ ਸ਼ੁਰੂਕਰਕੇ ਇੱਕ ਫਲਾਈਓਵਰ ਮਨਜ਼ੂਰ ਕੀਤਾ ਜਾਵੇ। ਇਸ ਨਾਲ ਮੁੱਖ ਟ੍ਰੈਫਿਕ ਉੱਪਰੋਂ ਚੱਲੇਗਾ ਅਤੇ ਹੇਠਾਂ ਤੋਂ ਸਥਾਨਕ ਆਵਾਜਾਈ ਸੁਰੱਖਿਅਤ ਤਰੀਕੇ ਨਾਲ ਚੱਲਦੀ ਰਹੇਗੀ।
ਇਸ ਨਾਲ ਦੁਰਘਟਨਾਵਾਂ, ਐਂਬੂਲੈਂਸ ਦੀ ਦੇਰੀ ਅਤੇ ਨਿਯਮਤ ਜਾਮ ਦੀ ਸਮੱਸਿਆ ਕਾਫੀ ਹੱਦ ਤੱਕ ਖ਼ਤਮ ਹੋਵੇਗੀ। ਔਜਲਾ ਨੇ ਕੇਂਦਰੀ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਐੱਨਐਚ-1 ਦੇ ਪ੍ਰੋਜੈਕਟ ਡਾਇਰੈਕਟਰ ਨੂੰ ਤੁਰੰਤ ਸਾਈਟ ਦਾ ਨਿਰੀਖਣ ਕਰਨ ਅਤੇ ਵਿਸਥਾਰਪੂਰਕ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਔਜਲਾ ਨੇ ਉਮੀਦ ਜਤਾਈ ਕਿ ਮੰਤਰਾਲਾ ਇਸ ਮਹੱਤਵਪੂਰਣ ਮੰਗ ‘ਤੇ ਜਲਦੀ ਸਕਾਰਾਤਮਕ ਕਾਰਵਾਈ ਕਰੇਗਾ।