ਰਜਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ
ਰਜਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ
Publish Date: Sun, 18 Jan 2026 07:13 PM (IST)
Updated Date: Sun, 18 Jan 2026 07:16 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰਮਤਿ ਸਾਹਿਤ ਦੇ ਉੱਘੇ ਪ੍ਰਕਾਸ਼ਕ, ਮਾਸਿਕ ਪੱਤਰ ਸਿੱਖ ਧਰਮ ਦੇ ਸੰਪਾਦਕ ਰਹੇ ਅਤੇ ਧਾਰਮਿਕ ਪੁਸਤਕਾਂ ਦੇ ਵਿਕਰੇਤਾ ਸਿੱਖ ਬੁੱਕ ਕੰਪਨੀ ਦੇ ਮਾਲਕ ਰਜਿੰਦਰ ਸਿੰਘ ਦੇ ਅਕਾਲ ਚਲਾਣਾ ਜਾਣ ’ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਰਜਿੰਦਰ ਸਿੰਘ 91 ਸਾਲ ਦੇ ਸਨ, ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਮ ਸਸਕਾਰ ਸਥਾਨਕ ਸ਼ਮਸ਼ਾਨਘਾਟ ਨੇੜੇ ਚਾਟੀਵਿੰਡ ਗੇਟ ਵਿਖੇ ਕੀਤਾ ਗਿਆ। ਰਜਿੰਦਰ ਸਿੰਘ ਚਿਖਾਂ ਨੂੰ ਉਨ੍ਹਾਂ ਦੇ ਪੁੱਤਰ ਸਿੱਖ ਚਿੰਤਕ, ਉੱਘੇ ਵਿਦਵਾਨ ਡਾ. ਦਵਿੰਦਰਪਾਲ ਸਿੰਘ ਨੇ ਅਗਨੀ ਦਿਖਾਈ। ਰਜਿੰਦਰ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਅਨੇਕਾ ਧਾਰਮਿਕ, ਸਮਾਜਿਕ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾਈ ਤੇ ਲੰਮਾਂ ਸਮਾਂ ਮਾਸਿਕ ਪੱਤਰ ਸਿੱਖ ਧਰਮ ਚਲਾਇਆ। ਆਪਣੇ ਪੱਤਰ ਸਿੱਖ ਧਰਮ ਰਾਹੀਂ ਉਨ੍ਹਾਂ ਗੁਰਮਤਿ ਪ੍ਰਚਾਰ ਦੀ ਨਿਵੇਕਲੀ ਛਾਪ ਛੱਡੀ। ਉਨ੍ਹਾਂ ਦੇ ਅਕਾਲ ਚਲਾਣੇ ਤੇ ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ, ਜਤਿੰਦਰਪਾਲ ਸਿੰਘ, ਮਹੰਤ ਜਸਵਿੰਦਰ ਸਿੰਘ, ਸਿੰਘ ਬ੍ਰਦਰਜ਼ ਵਲੋਂ ਗੁਰਸਾਗਰ ਸਿੰਘ ਤੇ ਕੁਲਜੀਤ ਸਿੰਘ, ਹਰਭਜਨ ਸਿੰਘ, ਪ੍ਰਭਜੀਤ ਸਿੰਘ, ਹਰਨੀਤ ਸਿੰਘ ਆਦਿ ਨੇ ਡਾ. ਦਵਿੰਦਰਪਾਲ ਸਿੰਘ ਨਾਲ ਦੁੱਖ ਸਾਂਝਾ ਕੀਤਾ।