ਸਿਟ ਨੇ ਕੰਵਲਜੀਤ ਸਿੰਘ ਦਾ ਲਿਆ 3 ਦਿਨ ਦਾ ਹੋਰ ਰਿਮਾਂਡ
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸਿਟ ਨੇ ਕੰਵਲਜੀਤ ਸਿੰਘ ਦਾ ਲਿਆ 3 ਦਿਨ ਦਾ ਹੋਰ ਰਿਮਾਂਡ
Publish Date: Fri, 09 Jan 2026 08:33 PM (IST)
Updated Date: Sat, 10 Jan 2026 04:09 AM (IST)
ਫੋਟੋ: 33 ਕੈਪਸ਼ਨ : ਕੰਵਲਜੀਤ ਸਿੰਘ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ’ਚ ਸਿਟ ਵੱਲੋਂ ਕੰਵਲਜੀਤ ਸਿੰਘ ਨੂੰ ਬੀਤੇ ਸ਼ਨਿੱਚਰਵਾਰ ਗ੍ਰਿਫ਼ਤਾਰ ਕਰਨ ਤੋਂ ਬਾਅਦ ਐਤਵਾਰ ਨੂੰ 5 ਦਿਨ ਦਾ ਰਿਮਾਂਡ ਲਿਆ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਜੱਜ ਜੈਸਮੀਨ ਕੌਰ ਦੀ ਅਦਾਲਤ ਨੇ ਤਿੰਨ ਦਿਨ ਦਾ ਹੋਰ ਪੇਲਿਸ ਰਿਮਾਂਡ ਦੇ ਦਿੱਤਾ ਹੈ। ਇਸ ਕੇਸ ’ਚ ਮੁੱਖ ਜ਼ਿੰਮੇਵਾਰ ਮੰਨੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੂੰ 4 ਜਨਵਰੀ ਨੂੰ ਅੰਮ੍ਰਿਤਸਰ ਕਚਿਹਰੀ ’ਚ ਡਿਊਟੀ ਮੈਜਿਸਟ੍ਰੇਟ ਅਮਨਦੀਪ ਸਿੰਘ ਘੁੰਮਣ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਿਥੇ ਪੁਲਿਸ ਦੀ ਮੰਗ ਤੇ ਵਧੇਰੇ ਪੁੱਛਗਿੱਛ ਲਈ ਜੱਜ ਨੇ ਕੰਵਲਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਦੇ ਰਿਮਾਂਡ ਮਿਲਣ ਨਾਲ ਸਿਟ ਨੂੰ ਹੋਰ ਕਈ ਤੱਥ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਸੀਏ ਸਤਿੰਦਰ ਸਿੰਘ ਕੋਹਲੀ ਦਾ ਪੁਲਿਸ ਨੇ 2 ਵਾਰ ਪੰਜ-ਪੰਜ ਦਿਨ ਦਾ ਰਿਮਾਂਡ ਲਿਆ ਹੈ।