ਪੰਜਾਬ ਤੇ ਜੰਮੂ ਕਸ਼ਮੀਰ ਦਾ ਆਪਸੀ ਭਾਈਚਾਰਾ ਤੇ ਕਾਰੋਬਾਰ ਪ੍ਰਫੁੱਲਿਤ ਕੀਤਾ ਜਾਵੇਗਾ : ਉਮਰ ਅਬਦੁੱਲਾ
ਪੰਜਾਬ ਤੇ ਜੰਮੂ ਕਸ਼ਮੀਰ ਦਾ ਆਪਸੀ ਭਾਈਚਾਰਾ-ਕਾਰੋਬਾਰ ਪ੍ਰਫੁੱਲਿਤ ਕੀਤਾ ਜਾਵੇਗਾ : ਉਮਰ ਅਬਦੁੱਲਾ
Publish Date: Fri, 09 Jan 2026 08:10 PM (IST)
Updated Date: Sat, 10 Jan 2026 04:09 AM (IST)

ਫੋਟੋ: ਹਿੰਦੀ ਦਾ ਨੰ ਹੈ। * ਜੰਮੂ ਕਸ਼ਮੀਰ ਦਾ ਟੂਰਿਸਟ ਮੁੜ ਪਟਰੀ ਤੇ ਪਰਤ ਰਿਹਾ : ਉਮਰ ਅਬਦੁੱਲਾ ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਹਿਲਗਾਮ ਦੀ ਹੋਈ ਬੇਹੱਦ ਦੁੱਖ ਭਰੀ ਘਟਨਾ ਤੋਂ ਬਾਅਦ ਜੰਮੂ ਕਸ਼ਮੀਰ ਦੇ ਟੂਰਿਸਟ ਤੇ ਸੈਰ ਸਪਾਟਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਸੀ। ਸਾਨੂੰ ਉਸ ਘਟਨਾ ਦਾ ਬੇਹੱਦ ਦੁੱਖ ਵੀ ਹੈ, ਕਿਉਂਕਿ ਉਸ ’ਚ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਤੇ ਬੇਕਸੂਰਾਂ ਦਾ ਖੂਨ ਵਹਿਆ। ਪਰ ਹੁਣ ਕਾਫੀ ਹੱਦ ਤੱਕ ਟੂਰਿਸਟ ਹੌਲੀ-ਹੌਲੀ ਆਉਣੇ ਸ਼ੁਰੂ ਹੋ ਗਏ ਹਨ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅੰਮ੍ਰਿਤਸਰ ਵਿਖੇ ਫੁਲਕਾਰੀ ਵੂਮੈਨਜ਼ ਆਫ ਅੰਮ੍ਰਿਤਸਰ ਵੱਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਹ ਵੀ ਮੰਨਿਆ ਕਿ ਜੰਮੂ ਕਸ਼ਮੀਰ ’ਚ ਪਾਬੰਦੀਸ਼ੁਦਾ ਦਵਾਈਆਂ ਦਾ ਅਸਰ ਵਧਿਆ ਹੈ ਅਤੇ ਇਸ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਕੂਮਤ ਨਾਲ ਸਾਡੇ ਚੰਗੇ ਰਿਸ਼ਤੇ ਹਨ ਪੰਜਾਬ ਤੇ ਜੰਮੂ ਕਸ਼ਮੀਰ ਦੇ ਆਪਸੀ ਭਾਈਚਾਰਾ ਅਤੇ ਕਾਰੋਬਾਰ ਪਹਿਲਾਂ ਵਾਂਗ ਹੋਰ ਵੀ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਆ ਜਾਵੇ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਮੈਡੀਕਲ ਕਾਲਜ ਨੂੰ ਹੀ ਬੰਦ ਕਰ ਦਿੱਤਾ ਹੈ, ਜੋ ਕਿ ਬੇਹਦ ਨਿੰਦਣਯੋਗ ਹੈ। ਜੰਮੂ ਕਸ਼ਮੀਰ ’ਚ 370 ਧਾਰਾ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਧਾਰਾ ਲਗਾਉਣ ਤੋਂ ਬਾਅਦ ਬਦਲਾਅ ਜ਼ਰੂਰ ਆਏ ਹਨ, ਪਰ ਜੋ ਸਾਨੂੰ ਭਰੋਸਾ ਦਿੱਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ। ਅੱਤਵਾਦ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਤਸਕਰੀ ਖਤਮ ਨਹੀਂ ਹੋ ਸਕੀ। ਉਨਾਂ ਮਨਰੇਗਾ ਸਕੀਮ ਦਾ ਨਾਂ ਬਦਲਣ ਦੀ ਵੀ ਨਿਖੇਧੀ ਕੀਤੀ। ਉਮਰ ਅਬਦੁੱਲਾ ਨੇ ਕਿਹਾ ਕਿ ਹੜਾਂ ਦੀ ਸਥਿਤੀ ਕਾਰਨ ਜੰਮੂ ਕਸ਼ਮੀਰ ਦਾ ਵੀ ਕਾਫੀ ਹਿੱਸਾ ਪ੍ਰਭਾਵਿਤ ਹੋਇਆ, ਪਰ ਉਸ ਦਾ ਬਣਦਾ ਮੁਆਵਜ਼ਾ ਅਜੇ ਤੱਕ ਸਾਨੂੰ ਨਹੀਂ ਮਿਲਿਆ। ਰਣਜੀਤ ਸਾਗਰ ਡੈਮ ਦਾ ਪਾਣੀ ਜੰਮੂ ਕਸ਼ਮੀਰ ਵੱਲ ਛੱਡਿਆ ਗਿਆ, ਕਈ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਬੰਗਲਾਦੇਸ਼ ’ਚ ਹਿੰਦੂਆਂ ਦੀ ਹੱਤਿਆਵਾਂ ਕੀਤੇ ਜਾਣ ਬਾਰੇ ਅਬਦੁੱਲਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਮਨਓਰਟੀ ਨੂੰ ਆਪਣੀ ਆਵਾਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਬੰਗਲਾਦੇਸ਼ ’ਚ ਹੋ ਰਹੀਆਂ ਹੱਤਿਆਵਾਂ ਗ਼ਲਤ ਹਨ ਅਤੇ ਕੇਂਦਰ ਸਰਕਾਰ ਨੂੰ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਫੁਲਕਾਰੀ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫੁਲਕਾਰੀ ਵੱਲੋਂ ਕੈਂਸਰ ਜਾਗਰੂਕਤਾ ਲਈ ਚਲਾਇਆ ਜਾ ਕੰਪੇਨ ਪ੍ਰੋਗਰਾਮ ਸ਼ਲਾਗਾਯੋਗ ਹੈ। ਅੰਮ੍ਰਿਤਸਰ ਆਉਣ ਦਾ ਮੌਕਾ ਪਹਿਲੀ ਵਾਰ ਮਿਲਿਆ ਜੰਮੂ ਕਸ਼ਮੀਰ ਦੇ ਸੀਐੱਮ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਪੰਜਾਬ ਤਾਂ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ ਪਰ ਅੰਮ੍ਰਿਤਸਰ ਆਉਣ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ। ਉਹ ਫੁਲਕਾਰੀ ਸੰਸਥਾ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਮੁੱਖ ਮਹਿਮਾਨ ਵਜੋਂ ਸੱਦਾ ਦੇ ਕੇ ਅੰਮ੍ਰਿਤਸਰ ਗੁਰੂ ਨਗਰੀ ਬੁਲਾਇਆ। ਇਕ ਹਸਮੁਖ ਅੰਦਾਜ਼ ’ਚ ਅਬਦੁੱਲਾ ਨੇ ਕਿਹਾ ਕਿ ਮੈਂ ਸੁਣਿਆ ਹੈ ਅੰਮ੍ਰਿਤਸਰ ਦਾ ਪਾਣੀ ਜਿਹੜਾ ਇਕ ਵਾਰ ਪੀ ਲੈਂਦਾ ਹੈ, ਉਹ ਵਾਰ-ਵਾਰ ਅੰਮ੍ਰਿਤਸਰ ਆਉਂਦਾ ਹੈ। ਹੁਣ ਮੈਂ ਤਾਂ ਸਵੇਰ ਦਾ ਕਿੰਨੀ ਵਾਰ ਪਾਣੀ ਪੀ ਲਿਆ ਹੈ ਤੇ ਵਾਰ-ਵਾਰ ਅੰਮ੍ਰਿਤਸਰ ਆਵਾਂਗਾ।