ਸੈਂਕਰਡ ਹਾਰਟ ਕਾਨਵੈਂਟ ਸਕੂਲ ’ਚ ਸਾਲਾਨਾ ਖੇਡ ਦਿਵਸ ਮਨਾਇਆ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਦੇ ਸੈਂਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਪ੍ਰਿੰਸੀਪਲ ਸਿਸਟਰ ਡਾ. ਵਿਲਫੀ ਦੀ ਅਗਵਾਈ ਵਿਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ। ਜਿਸ ਵਿਚ ਪ੍ਰਸਿੱਧ ਕੌਮਾਂਤਰੀ ਖਿਡਾਰੀ ਰਾਜਿੰਦਰ ਸਿੰਘ ਸ਼ੰਮੀ ਬਤੌਰ ਮੁੱਖ
Publish Date: Sat, 15 Nov 2025 04:24 PM (IST)
Updated Date: Sat, 15 Nov 2025 04:26 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਦੇ ਸੈਂਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਪ੍ਰਿੰਸੀਪਲ ਸਿਸਟਰ ਡਾ. ਵਿਲਫੀ ਦੀ ਅਗਵਾਈ ਵਿਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ। ਜਿਸ ਵਿਚ ਪ੍ਰਸਿੱਧ ਕੌਮਾਂਤਰੀ ਖਿਡਾਰੀ ਰਾਜਿੰਦਰ ਸਿੰਘ ਸ਼ੰਮੀ ਬਤੌਰ ਮੁੱਖ ਮਹਿਮਾਨ ਤੇ ਥਾਣਾ ਮਜੀਠਾ ਦੇ ਮੁੱਖ ਅਫਸਰ ਇੰਸਪੈਕਟਰ ਕਰਮਪਾਲ ਸਿੰਘ ਅਤੇ ਰਾਜੇਸ਼ ਕੁਮਾਰ ਸ਼ਰਮਾ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ। ਬੱਚਿਆਂ ਦੇ ਮਨਾਂ ਅੰਦਰ ਖੇਡਾਂ ਦੀ ਉਤਸੁਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਪਹਿਲਾਂ ਧਾਰਮਿਕ ਗੀਤ ਗਾ ਕੇ ਸਮੂਹ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਗਿਆ, ਸਕੂਲ ਬੈਂਡ ਵੱਲੋਂ ਵੱਖ-ਵੱਖ ਹਾਊਸਾਂ ਨਾਲ ਸਬੰਧਿਤ ਮਾਰਚ ਪਾਸਟ ਕਰਵਾਇਆ ਗਿਆ। ਹਾਊਸ ਕੈਪਟਨ ਵੱਲੋਂ ਸਕੂਲ ਦੇ ਪੀਟੀਆਈ ਅਧਿਆਪਕਾਂ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜ਼ਮੈਟ ਵੱਲੋ ਸ਼ਮਾ ਰੌਸ਼ਨ ਕੀਤੀ ਗਈ ਅਤੇ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੋਈ। ਏਕਤਾ ਅਤੇ ਸਾਂਝੀਵਾਲਤਾ ਦੀ ਪ੍ਰਤੀਕ ਵੱਖ-ਵੱਖ ਰੰਗਾਂ ਦੇ ਗੁਬਾਰੇ ਹਵਾ ਵਿਚ ਛੱਡੇ ਗਏ। ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੀਤੇ ਵਿੱਦਿਅਕ ਵਰ੍ਹੇ ਦੌਰਾਨ ਸਕੂਲ ਵਿਚ ਹੋਏ ਵੱਖ-ਵੱਖ ਗਤੀਵਿਧੀਆਂ ਅਤੇ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਸਮਾਗਮ ਵਿਚ ਬਚਿਆਂ ਦੇ ਮਾਪਿਆਂ ਦੇ ਖੇਡ ਮੁਕਾਬਲੇ ਖਾਸ ਖਿੱਚ ਦੇ ਕੇਂਦਰ ਰਹੇ। ਬੱਚਿਆਂ ਦੀਆਂ ਮਾਵਾਂ ਦੇ ਸਪੂਨ ਰੇਸ, ਪਿਤਾ ਦੀਆਂ ਸੌ ਮੀਟਰ ਦੀਆਂ ਦੌੜਾਂ ਵੀ ਕਰਾਈਆਂ ਗਈਆਂ। ਇਸ ਉਪਰੰਤ ਜੇਤੂ ਰਹੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਸਿਸਟਰ ਡਾ. ਵਿਲਫੀ ਨੇ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗੜਾ ਪਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਬੱਚਿਆਂ ਦੀਆਂ ਖੇਡਾਂ ਨਾਲ ਸਬੰਧਤ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਸਰੋਤਿਆਂ ਨੇ ਸਕੂਲ ਦੇ ਵਿਿਦਆਰਥੀਆਂ ਦੀਆਂ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਖ਼ੂਬ ਆਨੰਦ ਲਿਆ। ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਬਚਿਆਂ ਦੇ ਮਾਪੇ, ਸਕੂਲ ਅਧਿਆਪਕ ਅਤੇ ਵਿਿਦਆਰਥੀ ਵੀ ਹਾਜ਼ਰ ਸਨ।