Amritsar Airport : ਅੰਮ੍ਰਿਤਸਰ-ਸ਼ਾਰਜਾਹ ਉਡਾਣ 20 ਮਈ ਤੋਂ ਹੋਵੇਗੀ ਸ਼ੁਰੂ, ਏਅਰਲਾਈਨਜ਼ ਨੇ ਸ਼ਡਿਊਲ ਕੀਤਾ ਜਾਰੀ
ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਅੰਮ੍ਰਿਤਸਰ ਤੋਂ ਸਵੇਰੇ 2.20 ਵਜੇ ਉਡਾਣ ਭਰ ਕੇ 4.55 ਵਜੇ ਦੁਬਈ ਪੁੱਜੇਗੀ। ਵਾਪਸੀ ’ਚ ਦੁਬਈ ਤੋਂ ਸਵੇਰੇ 05.55 ਵਜੇ ਉਡਾਣ ਭਰੇਗੀ ਤੇ ਸਵੇਰੇ 11.40 ਵਜੇ ਅੰਮ੍ਰਿਤਸਰ ਪੁੱਜੇਗੀ। ਇੰਡੀਗੋ ਦੀ ਸ਼ਾਰਜਾਹ ਲਈ ਉਡਾਣ ਅੰਮ੍ਰਿਤਸਰ ਤੋਂ ਦੁਪਿਹਰ 12.15 ਵਜੇ ਉਡਾਣ ਭਰੇਗੀ ਤੇ 2.40 ਵਜੇ ਸ਼ਾਰਜਾਹ ਪੁੱਜੇਗੀ।
Publish Date: Mon, 18 May 2026 09:24 PM (IST)
Updated Date: Mon, 18 May 2026 09:26 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਡੀਗੋ ਦੀ ਅੰਮ੍ਰਿਤਸਰ-ਸ਼ਾਰਜਾਹ ਉਡਾਣ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ, 16 ਮਈ ਤੋਂ ਦੁਬਈ ਉਡਾਣ ਦੁਬਾਰਾ ਸ਼ੁਰੂ ਕੀਤੀ ਗਈ ਹੈ। ਮਿਡਲ ਈਸਟ ਦੇ ਵੱਖ-ਵੱਖ ਦੇਸ਼ਾਂ ’ਚ ਵਧਦੇ ਤਣਾਅ ਅਤੇ ਏਅਰਸਪੇਸ ਬੰਦ ਹੋਣ ਕਾਰਨ ਇਨ੍ਹਾਂ ਉਡਾਣਾਂ ’ਤੇ ਅਸਰ ਪਿਆ ਸੀ। ਅਮਰੀਕਾ, ਈਰਾਨ-ਇਜ਼ਰਾਈਲ ਜੰਗ ਦੇ ਕਾਰਨ ਮਾਰਚ ’ਚ ਇਨ੍ਹਾਂ ਉਡਾਣਾਂ ’ਚ ਰੁਕਾਵਟ ਆਈ ਸੀ। ਹੁਣ ਏਅਰਲਾਈਨਜ਼ ਨੇ ਆਪਣੇ ਸ਼ਡਿਊਲ ਨੂੰ ਮੁੜ ਤੋਂ ਜਾਰੀ ਕਰ ਦਿੱਤਾ ਹੈ।
ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਅੰਮ੍ਰਿਤਸਰ ਤੋਂ ਸਵੇਰੇ 2.20 ਵਜੇ ਉਡਾਣ ਭਰ ਕੇ 4.55 ਵਜੇ ਦੁਬਈ ਪੁੱਜੇਗੀ। ਵਾਪਸੀ ’ਚ ਦੁਬਈ ਤੋਂ ਸਵੇਰੇ 05.55 ਵਜੇ ਉਡਾਣ ਭਰੇਗੀ ਤੇ ਸਵੇਰੇ 11.40 ਵਜੇ ਅੰਮ੍ਰਿਤਸਰ ਪੁੱਜੇਗੀ। ਇੰਡੀਗੋ ਦੀ ਸ਼ਾਰਜਾਹ ਲਈ ਉਡਾਣ ਅੰਮ੍ਰਿਤਸਰ ਤੋਂ ਦੁਪਿਹਰ 12.15 ਵਜੇ ਉਡਾਣ ਭਰੇਗੀ ਤੇ 2.40 ਵਜੇ ਸ਼ਾਰਜਾਹ ਪੁੱਜੇਗੀ। ਉਥੇ, ਏਅਰ ਇੰਡੀਆ ਐਕਸਪ੍ਰੈੱਸ ਦੁਪਹਿਰ 1.15 ਵਜੇ ਦੀ ਫਲਾਈਟ ਸ਼ਾਮ 4.05 ਵਜੇ ਸ਼ਾਰਜਾਹ ਪੁੱਜੇਗੀ। ਦੋਵੇਂ ਉਡਾਣਾ ਸ਼ਾਰਜਾਹ ਤੋਂ ਸ਼ਾਮ 5.05 ਵਜੇ ਵਾਪਸ ਅੰਮ੍ਰਿਤਸਰ ਰਵਾਨਾ ਹੋਣਗੀਆਂ।