Amritsar News : ਗੋਲ਼ੀਆਂ ਮਾਰ ਕੇ ਤਿੰਨ ਨੂੰ ਜ਼ਖ਼ਮੀ ਕਰਨ ਵਾਲਾ ਬਦਮਾਸ਼ ਮੁਕਾਬਲੇ ’ਚ ਜ਼ਖ਼ਮੀ
ਸੀਪੀ ਨੇ ਦੱਸਿਆ ਕਿ 13 ਦਸੰਬਰ ਨੂੰ ਮੁਲਜ਼ਮ ਨੇ ਇਸਲਾਮਾਬਾਦ ਖੇਤਰ ਵਿਚ ਬਿਕਰਮ ਸ਼ਰਮਾ ਨੂੰ ਗੋਲੀ ਮਾਰ ਦਿੱਤੀ ਸੀ। ਬਿਕਰਮ ਇਲਾਕੇ ਵਿਚ ਹੋ ਰਹੀ ਲੜਾਈ ਨੂੰ ਰੋਕਣ ਗਿਆ ਸੀ। ਇਸ ਦੌਰਾਨ ਚੰਦਨ ਵੀ ਮੌਕੇ ’ਤੇ ਪਹੁੰਚਿਆ। ਮੁਲਜ਼ਮ ਨੇ ਬਿਕਰਮ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।
Publish Date: Sat, 20 Dec 2025 09:15 PM (IST)
Updated Date: Sat, 20 Dec 2025 09:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਇਸਲਾਮਾਬਾਦ ਵਿਚ ਤਿੰਨ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲਾ ਬਦਮਾਸ਼ ਸ਼ਨਿਚਰਵਾਰ ਸ਼ਾਮ ਨੂੰ ਪੁਲਿਸ ਮੁਕਾਬਲੇ ਵਿਚ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਉਸ ਕੋਲੋਂ ਜਿਗਾਨਾ ਕੰਪਨੀ ਦਾ ਇਕ (ਤੁਰਕੀ-ਮੇਡ) ਪਿਸਤੌਲ ਬਰਾਮਦ ਕੀਤਾ ਗਿਆ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮ ਦੀ ਪਛਾਣ ਚੰਦਨ ਸ਼ਰਮਾ ਵਾਸੀ ਆਦਰਸ਼ ਨਗਰ ਕੋਟ ਖਾਲਸਾ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਸੀਪੀ ਨੇ ਦੱਸਿਆ ਕਿ 13 ਦਸੰਬਰ ਨੂੰ ਮੁਲਜ਼ਮ ਨੇ ਇਸਲਾਮਾਬਾਦ ਖੇਤਰ ਵਿਚ ਬਿਕਰਮ ਸ਼ਰਮਾ ਨੂੰ ਗੋਲੀ ਮਾਰ ਦਿੱਤੀ ਸੀ। ਬਿਕਰਮ ਇਲਾਕੇ ਵਿਚ ਹੋ ਰਹੀ ਲੜਾਈ ਨੂੰ ਰੋਕਣ ਗਿਆ ਸੀ। ਇਸ ਦੌਰਾਨ ਚੰਦਨ ਵੀ ਮੌਕੇ ’ਤੇ ਪਹੁੰਚਿਆ। ਮੁਲਜ਼ਮ ਨੇ ਬਿਕਰਮ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਭੱਜਦੇ ਸਮੇਂ ਚੰਦਨ ਨੇ ਸੋਨੀਆ ਨਾਮਕ ਇਕ ਔਰਤ ਅਤੇ ਇਕ ਆਦਮੀ (ਕੁੱਲ ਤਿੰਨ) ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਤੁਰੰਤ ਮੁਲਜ਼ਮ ਦੀ ਪਛਾਣ ਕਰ ਲਈ। ਸ਼ਨਿਚਰਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਚੰਦਨ ਪਿਸਤੌਲ ਲੈ ਕੇ ਇਲਾਕੇ ਤੋਂ ਬਾਹਰ ਨਿਕਲ ਰਿਹਾ ਹੈ। ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ। ਚੰਦਨ ਨੂੰ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਇਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ।
ਸੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਚੰਦਨ ਵਿਰੁੱਧ ਐਂਟੀ-ਨਾਰਕੋਟਿਕਸ ਟਾਸਕ ਫੋਰਸ ਕੋਲ ਇਕ ਕੇਸ ਦਰਜ ਸੀ। ਉਸ ਦੇ ਕਬਜ਼ੇ ਵਿਚੋਂ ਹਥਿਆਰ ਅਤੇ 381 ਗ੍ਰਾਮ ਚਰਸ ਬਰਾਮਦ ਕੀਤੀ ਗਈ ਸੀ। ਉਸ ਨੂੰ ਇਸ ਸਾਲ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਮੁਲਜ਼ਮ ਨੇ ਜੇਲ੍ਹ ਵਿਚ ਵੀ ਕਈ ਸੰਪਰਕ ਬਣਾਏ ਹਨ।