Amritsar News : ਸਿੱਧੂ ਜੋੜੀ ਨੇ ਖੇਡਿਆ ਗੁੱਲੀ-ਡੰਡਾ, ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਪੋਸਟ
ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੰਟਰਨੈੱਟ ਮੀਡੀਆ 'ਤੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਗੁੱਲੀ-ਡੰਡਾ ਖੇਡਿਆ।
Publish Date: Tue, 21 Jan 2025 07:54 PM (IST)
Updated Date: Tue, 21 Jan 2025 07:57 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੰਟਰਨੈੱਟ ਮੀਡੀਆ 'ਤੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਗੁੱਲੀ-ਡੰਡਾ ਖੇਡਿਆ। ਸਿੱਧੂ ਜੋੜੀ ਨੇ ਗੁੱਲੀ-ਡੰਡਾ ਖੇਡਦੇ ਹੋਇਆ ਦੀ ਇਕ ਵੀਡੀਓ ਨੂੰ ਪੋਸਟ ਕੀਤਾ ਹੈ।
ਇਸ ਤੋਂ ਪਹਿਲਾਂ ਸਿੱਧੂ ਜੋੜੀ ਨੇ ਲੋਹੜੀ ਮੌਕੇ ਪੰਤਗ ਬਾਜ਼ੀ ਵੀ ਕੀਤੀ ਸੀ। ਇਸ ਮੌਕੇ ਸਿੱਧੂ ਜੋੜੀ ਦੇ ਨਾਲ ਕੁਝ ਖਾਸ ਸਮੱਰਥਕ ਵੀ ਮੌਜੂਦ ਸਨ। ਸਿੱਧੂ ਜੋੜੀ ਇਨ੍ਹਾਂ ਵਿਰਾਸਤੀ ਖੇਡਾਂ ਨੂੰ ਖੇਡਦੇ ਹੋਏ ਜਿੰਦਗੀ ਦਾ ਆਨੰਦ ਮਾਨ ਰਹੇ ਹਨ। ਇਹ ਜੋੜੀ ਇਸ ਸਮੇਂ ਸਿਆਸਤ ਤੋਂ ਹੱਟ ਕੇ ਜੀਵਨ ਬਤੀਤ ਕਰ ਰਹੇ ਹਨ। ਪਿਛਲੇ ਸਮੇਂ ਵਿਚ ਡਾ. ਨਵਜੋਤ ਕੌਰ ਦਾ ਕੈਂਸਰ ਦੀ ਬਿਮਾਰੀ ਦਾ ਲੰਮਾਂ ਸਮਾਂ ਇਲਾਜ ਵੀ ਚੱਲਿਆ, ਪਰ ਹੁਣ ਕੁਝ ਸਮੇਂ ਤੋਂ ਜੀਵਨ ਵਿਚ ਪਰਿਵਾਰ ਨਾਲ ਖੁਸ਼ੀਆਂ ਸਾਂਝੇ ਕਰਦਿਆਂ ਦੀਆਂ ਫੋਟੋਆਂ ਤੇ ਵੀਡੀਓ ਸਿੱਧੂ ਜੋੜੀ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਹਨ।