Amritsar News : ਭਾਈ ਹਰਿੰਦਰ ਸਿੰਘ ਨੇ ਭੁਗਤੀ ਧਾਰਮਿਕ ਸਜ਼ਾ, ਸ੍ਰੀ ਦਰਬਾਰ ਸਾਹਿਬ ਵਿਖੇ ਝੂਠੇ ਭਾਂਡੇ ਤੇ ਸੰਗਤ ਦੇ ਜੁੱਤੇ ਕੀਤੇ ਸਾਫ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲੱਗੀ ਤਨਖ਼ਾਹ ਨੂੰ ਭੁਗਤਦਿਆ ਭਾਈ ਹਰਿੰਦਰ ਸਿੰਘ ਨੇ ਧਾਰਮਿਕ ਸੇਵਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰਵੈਰ ਖ਼ਾਲਸਾ ਜਥਾ ਯੂਕੇ ਤੋਂ ਭਾਈ ਹਰਿੰਦਰ ਸਿੰਘ ਨੂੰ ਗੁਰਮਤਿ ਪ੍ਰਤੀ ਕੀਤੀਆਂ ਗ਼ਲਤਬਿਆਨੀਆਂ ਲਈ ਧਾਰਮਿਕ ਸਜ਼ਾ ਲੱਗੀ ਸੀ।
Publish Date: Wed, 10 Dec 2025 06:18 PM (IST)
Updated Date: Wed, 10 Dec 2025 06:22 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਲੱਗੀ ਤਨਖ਼ਾਹ ਨੂੰ ਭੁਗਤਦਿਆ ਭਾਈ ਹਰਿੰਦਰ ਸਿੰਘ ਨੇ ਧਾਰਮਿਕ ਸੇਵਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰਵੈਰ ਖ਼ਾਲਸਾ ਜਥਾ ਯੂਕੇ ਤੋਂ ਭਾਈ ਹਰਿੰਦਰ ਸਿੰਘ ਨੂੰ ਗੁਰਮਤਿ ਪ੍ਰਤੀ ਕੀਤੀਆਂ ਗ਼ਲਤਬਿਆਨੀਆਂ ਲਈ ਧਾਰਮਿਕ ਸਜ਼ਾ ਲੱਗੀ ਸੀ। ਭਾਈ ਹਰਿੰਦਰ ਸਿੰਘ ਨੂੰ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣ ਤੇ ਇਕ ਘੰਟਾ ਸੰਗਤ ਦੇ ਜੋੜੇ ਝਾੜਣ ਅਤੇ ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਸ੍ਰੀ ਅਨੰਦ ਸਾਹਿਬ ਅਤੇ ਜਫਰਨਾਮਾ ਦਾ ਪਾਠ ਕਰਨ ਦੀ ਤਨਖਾਹ ਲੱਗੀ ਸੀ। ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸੇਵਾ ਕੀਤੀ। ਤਨਖਾਹ ਪੂਰੀ ਹੋਣ ਉਪਰੰਤ ਭਾਈ ਹਰਿੰਦਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ 1100 ਰੁਪਏ ਗੋਲਕ ਵਿਚ ਪਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਵਾਈ।