Amritsar News : ਭਾਈ ਅਮਨਦੀਪ ਸਿੰਘ ਨੇ ਧੀ ਦੇ ਵਿਆਹ 'ਚ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਮੰਗੀ ਮਾਫ਼ੀ, ਸ੍ਰੀ ਅਕਾਲ ਤਖਤ ਸਾਹਿਬ 'ਤੇ ਦਿੱਤਾ ਸਪਸ਼ਟੀਕਰਨ
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁਖੀ ਭਾਈ ਅਮਨਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ ਆਪਣੀ ਧੀ ਦੇ ਵਿਆਹ ਸਮੇਂ ਹੋਈਆਂ ਮਰਿਆਦਾ 'ਚ ਭੁੱਲਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਕੀਤੀ ਹੈ।
Publish Date: Tue, 18 Nov 2025 10:22 PM (IST)
Updated Date: Tue, 18 Nov 2025 10:26 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁਖੀ ਭਾਈ ਅਮਨਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ ਆਪਣੀ ਧੀ ਦੇ ਵਿਆਹ ਸਮੇਂ ਹੋਈਆਂ ਮਰਿਆਦਾ 'ਚ ਭੁੱਲਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਕੀਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਧੀ ਦੇ ਆਨੰਦ ਕਾਰਜ ਸਮੇਂ ਕੁਝ ਮਰਿਆਦਾ ਵਿੱਚ ਕਮੀਆਂ ਰਹਿ ਗਈਆਂ ਸਨ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਸ਼ੁਰੂ ਹੋ ਗਿਆ। ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ, ਇਸ ਲਈ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧੀ ਦੇ ਵਿਆਹ ਸਮੇਂ ਜਾਣੇ ਅਣਜਾਣੇ ਵਿੱਚ ਹੋਈਆਂ ਮਰਿਆਦਾ 'ਚ ਭੁੱਲਾਂ ਦੀ ਖਿਮਾ ਜਾਚਣਾ ਕਰਨ ਪਹੁੰਚੇ ਹਨ ਅਤੇ ਲਿਖਤੀ ਰੂਪ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਸਪਸ਼ਟੀਕਰਨ ਵੀ ਦਿੱਤਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਹੋਵੇਗਾ ਉਸ ਨੂੰ ਉਹ ਸਿਰ ਮੱਥੇ ਪ੍ਰਵਾਨ ਕਰਨਗੇ। ਇਥੇ ਦੱਸਣਯੋਗ ਹੈ ਕਿ ਪਿਛਲੇ ਸਮੇਂ ਭਾਈ ਅਮਨਦੀਪ ਸਿੰਘ ਦੀ ਧੀ ਦੇ ਵਿਆਹ ਦੌਰਾਨ ਕਾਫੀ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਇਸ ਸਮੇਂ ਦਰਮਿਆਨ ਭਾਈ ਅਮਨਦੀਪ ਸਿੰਘ ਦੀ ਧੀ ਦੀਆਂ ਵਿਆਹ ਰਸਮਾਂ ਸਮੇਂ ਹੋਈਆਂ ਮਰਿਆਦਾ 'ਚ ਭੁੱਲਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।
ਇਸ ਦੇ ਸਬੰਧ ਵਿਚ ਭਾਈ ਅਮਨਦੀਪ ਸਿੰਘ ਨੇ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਅਮਨਦੀਪ ਸਿੰਘ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਅਮਨਦੀਪ ਸਿੰਘ ਪਾਸੋਂ ਕੋਈ ਸਪੱਸ਼ਟੀਕਰਨ ਮੰਗਿਆ ਗਿਆ ਸੀ।