Amritsar News: VC ਰਾਹੀਂ ਹੋਈ ਏਆਈਜੀ ਰਛਪਾਲ ਸਿੰਘ ਦੀ ਪੇਸ਼ੀ,ਅਦਾਲਤ ਨੇ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਭੇਜਿਆ
ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪਤਾ ਲੱਗਾ ਹੈ ਕਿ ਏਆਈਜੀ ਦੀ ਸਿਹਤ ਵਿਗੜਣ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
Publish Date: Fri, 31 Oct 2025 08:01 AM (IST)
Updated Date: Fri, 31 Oct 2025 08:04 AM (IST)
ਜਾਗਰਣ ਸੰਵਾਦਦਾਤਾ, ਅੰਮਿ੍ਤਸਰ : ਐੱਸਟੀਐੱਫ ਦੇ ਸਾਬਕਾ ਏਆਈਜੀ ਰਛਪਾਲ ਸਿੰਘ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਵੀਰਵਾਰ ਸ਼ਾਮ ਕੋਰਟ ’ਚ ਪੇਸ਼ ਕੀਤਾ ਗਿਆ। ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪਤਾ ਲੱਗਾ ਹੈ ਕਿ ਏਆਈਜੀ ਦੀ ਸਿਹਤ ਵਿਗੜਣ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਕਾਬੂ ਕੀਤੇ ਗਏ ਐੱਸਟੀਐੱਫ ’ਚ ਮੌਕੇ ਦੇ ਇੰਸਪੈਕਟਰ ਪਰਵੀਨ ਕੁਮਾਰ ਡੇਢ ਸਾਲ ਅਤੇ ਇੰਸਪੈਕਟਰ ਅਮਰਪ੍ਰਤਾਪ ਸਿੰਘ ਦੋ ਸਾਲ ਤੱਕ ਦੀ ਜੇਲ੍ਹ ਕੱਟ ਚੁੱਕੇ ਹਨ।