Ajnala News : ਭਿਆਨਕ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ, ਗੁਆਂਢਣ ਨਾਲ ਦਵਾਈ ਲੈਣ ਲਈ ਆਇਆ ਸੀ ਸ਼ਹਿਰ
ਸ਼ਨਿਚਰਵਾਰ ਸਵੇਰੇ ਤੜਕਸਾਰ ਅਜਨਾਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਹਿਲਾਂਵਾਲਾ ਦਾ ਇਕ 20 ਸਾਲ ਦਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਆਪਣੇ ਗੁਆਂਢ ’ਚ ਹੀ ਰਹਿੰਦੀ ਔਰਤ ਲਖਵਿੰਦਰ ਕੌਰ (45) ਪਤਨੀ ਸਰਵਣ ਸਿੰਘ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਅਜਨਾਲਾ ਆ ਰਿਹਾ ਸੀ।
Publish Date: Sat, 22 Nov 2025 06:59 PM (IST)
Updated Date: Sat, 22 Nov 2025 07:02 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ, ਅਜਨਾਲਾ : ਸ਼ਨਿਚਰਵਾਰ ਸਵੇਰੇ ਤੜਕਸਾਰ ਅਜਨਾਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਹਿਲਾਂਵਾਲਾ ਦਾ ਇਕ 20 ਸਾਲ ਦਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਆਪਣੇ ਗੁਆਂਢ ’ਚ ਹੀ ਰਹਿੰਦੀ ਔਰਤ ਲਖਵਿੰਦਰ ਕੌਰ (45) ਪਤਨੀ ਸਰਵਣ ਸਿੰਘ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਅਜਨਾਲਾ ਆ ਰਿਹਾ ਸੀ। ਕਿਆਮਪੁਰ ਤੋਂ ਮਹਿਲਬੁਖਾਰੀ ਰੋਡ ’ਤੇ ਜਦੋਂ ਉਹ ਭੋਏਵਾਲੀ ਤੇ ਤੇੜੀ ਵਿਚਕਾਰ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲਾ ਵਿਅਕਤੀ ਫ਼ਰਾਰ ਹੋਣ ’ਚ ਸਫਲ ਹੋ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਉਹ ਵਾਹਨ ਮੋਟਰਸਾਈਕਲ ਤੇ ਮ੍ਰਿਤਕ ਔਰਤ ਤੇ ਨੌਜਵਾਨ ਨੂੰ ਘੜੀਸਦੇ ਹੋਏ ਕਾਫੀ ਦੂਰ ਲੈ ਗਿਆ। ਹਾਦਸੇ ਵਾਲੀ ਥਾਂ ’ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।