ਏਜੀਸੀ ਅੰਮ੍ਰਿਤਸਰ ਵੱਲੋਂ ਪੈਗਾਮ-ਏ-ਮੁਬਾਰਕ 2025–ਐਵਾਰਡ ਸਮਾਰੋਹ ਕਰਵਾਇਆ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਦੇ ਵਿਸ਼ੇਸ਼ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਪੈਗਾਮ-ਏ-ਮੁਬਾਰਕ 2025 -
Publish Date: Sat, 22 Nov 2025 04:23 PM (IST)
Updated Date: Sat, 22 Nov 2025 04:25 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਦੇ ਵਿਸ਼ੇਸ਼ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਪੈਗਾਮ-ਏ-ਮੁਬਾਰਕ 2025 – ਅਵਾਰਡ ਆਫ ਐਕਸੀਲੈਂਸ ਦਾ ਸਫਲ ਆਯੋਜਨ ਕੀਤਾ। ਇਹ ਸਨਮਾਨ ਸਮਾਰੋਹ ਰਾਸਾ-ਯੂਕੇ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਮੰਤਵ 200 ਪ੍ਰਿੰਸੀਪਲ, 200 ਅਧਿਆਪਕ ਅਤੇ 1200 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੋਣਹਾਰ ਵਿਿਦਆਰਥੀਆਂ ਦੇ ਯੋਗਦਾਨ ਦਾ ਸਨਮਾਨ ਕਰਨਾ ਸੀ। ਸਮਾਰੋਹ ਵਿਚ ਪੰਜਾਬ ਭਰ ਤੋਂ ਅਧਿਆਪਕਾਂ ਅਤੇ ਪ੍ਰਤਿਭਾਸ਼ਾਲੀ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਏਜੀਸੀ ਅਤੇ ਰਾਸਾ-ਯੂਕੇ ਦੇ ਸਾਂਝੇ ਸਫਰ ਵਿਚ ਇਕ ਮਹੱਤਵਪੂਰਨ ਪੜਾਅ ਸਾਬਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਆਪਣੀ ਹਾਜ਼ਰੀ ਨਾਲ ਸਮਾਰੋਹ ਦੀ ਮਰਿਆਦਾ ਅਤੇ ਪ੍ਰੇਰਣਾ ਵਿਚ ਵਾਧਾ ਕੀਤਾ। ਵਿਸ਼ੇਸ਼ ਮੁੱਖ ਮਹਿਮਾਨਾਂ ਵਿਚ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ, ਐਡਵੋਕੇਟ ਅਮਿਤ ਸ਼ਰਮਾ ਫਾਊਂਡਰ ਚੇਅਰਮੈਨ ਏਜੀਸੀ, ਹਰਮੀਤ ਸਿੰਘ ਸੰਧੂ ਐਮਐਲਏ, ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ, ਸਰਵਨ ਸਿੰਘ ਵਿਧਾਇਕ, ਡਾ. ਰਜਨੀਸ਼ ਅਰੋੜਾ ਮੈਨੇਜਿੰਗ ਡਾਇਰੈਕਟਰ ਏਜੀਸੀ, ਡਾ. ਗੌਰਵ ਤੇਜਪਾਲ ਪ੍ਰਿੰਸੀਪਲ ਏਜੀਸੀ, ਰਾਸਾ-ਯੂਕੇ ਦੀ ਰਿਸੈਪਸ਼ਨ ਕਮੇਟੀ ਦੇ ਮੈਂਬਰ ਅਤੇ ਸਿੱਖਿਆ ਜਗਤ ਦੀਆਂ ਕਈ ਪ੍ਰਸਿੱਧ ਸ਼ਖਸੀਅਤਾਂ ਸ਼ਾਮਲ ਸਨ। ਸਮਾਰੋਹ ਵਿਚ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਸਮਰਪਣ, ਅਗਵਾਈ ਅਤੇ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿੱਖਿਆਈ ਸ਼੍ਰੇਸ਼ਠਤਾ ਦੀ ਰੂਹ ਅਤੇ ਉਹਨਾਂ ਅਧਿਆਪਕਾਂ ਦੀ ਅਮੂਲ ਭੂਮਿਕਾ ਦਾ ਪ੍ਰਤੀਕ ਸੀ ਜੋ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਆਕਾਰ ਦਿੰਦੇ ਹਨ। ਏਜੀਸੀ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਕਿਹਾ ਕਿ ਇਸ ਮਹਾਨ ਸਮਾਰੋਹ ਦੀ ਮੇਜ਼ਬਾਨੀ ਕਰਨਾ ਸੰਸਥਾਨ ਲਈ ਵੱਡਾ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਮੇਧਾਵੀ ਵਿਿਦਆਰਥੀਆਂ ਦਾ ਸਨਮਾਨ ਸਾਡੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਇਹ ਏਜੀਸੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡਾਇਰੈਕਟਰ ਫਾਇਨੈਂਸ ਰਾਗਿਨੀ ਸ਼ਰਮਾ ਨੇ ਕਿਹਾ ਕਿ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਿਦਆਰਥੀਆਂ ਦਾ ਸਨਮਾਨ ਕਰਨਾ ਉਨ੍ਹਾਂ ਮੁੱਲਾਂ, ਸਮਰਪਣ ਅਤੇ ਦਇਆ ਦਾ ਜਸ਼ਨ ਹੈ ਜੋ ਸਿੱਖਿਆ ਦੀ ਰੂਹ ਨੂੰ ਮਜ਼ਬੂਤ ਬਣਾਉਂਦੇ ਹਨ। ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਨੇ ਕਿਹਾ ਕਿ ਪੈਗਾਮ-ਏ-ਮੁਬਾਰਕ 2025 ਸਾਡੇ ਸਾਂਝੇ ਵਚਨ ਅਤੇ ਉਹਨਾਂ ਸਹਿਯੋਗਾਂ ਦਾ ਪ੍ਰਤੀਕ ਹੈ ਜੋ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਉੱਚਾਈਆਂ ਤੱਕ ਲੈ ਜਾਂਦੇ ਹਨ। ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਕਿਹਾ ਕਿ ਸਮਾਰੋਹ ਵਿਚ ਦੇਖੀ ਗਈ ਉਤਸ਼ਾਹਭਰੀ ਸ਼ਮੂਲੀਅਤ ਸਾਬਤ ਕਰਦੀ ਹੈ ਕਿ ਸਿੱਖਿਆ ਅਤੇ ਪ੍ਰਤਿਭਾ ਨੂੰ ਮਾਨਤਾ ਦੇਣਾ ਕਿੰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਏਜੀਸੀ ਨੂੰ ਰਾਸਾ-ਯੂਕੇ ਦੇ ਨਾਲ ਇਸ ਪ੍ਰਭਾਵਸ਼ਾਲੀ ਪਹਿਲ ਵਿਚ ਸਹਿਯੋਗ ਕਰਨ ਤੇ ਮਾਣ ਹੈ। ਰਾਸਾ-ਯੂਕੇ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਪੈਗਾਮ-ਏ-ਮੁਬਾਰਕ 2025 ਉਹਨਾਂ ਸਭ ਨੂੰ ਸਮਰਪਿਤ ਹੈ ਜੋ ਨੌਜਵਾਨ ਦਿਮਾਗਾਂ ਨੂੰ ਰੋਸ਼ਨ ਕਰਦੇ ਹਨ। ਇਹ ਸਮਾਗਮ ਸਨਮਾਨ, ਇਕਤਾ ਅਤੇ ਪੰਜਾਬ ਵਿੱਚ ਸਿੱਖਿਆ ਨੂੰ ਉੱਚਾ ਕਰਨ ਦੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।