ਯਾਦਗਾਰੀ ਹੋ ਨਿੱਬੜੀ ਆਈਐੱਮਏ ਦੀ ਸਟੇਟ ਲੈਵਲ ਸੀਐੱਮਈ
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਮੈਡੀਕਲ ਕੌਂਸਲ ਦੀ ਸਾਂਝੀ ਭਾਈਵਾਲਤਾ ,ਆਈਐਮਏ ਦੇ ਵੱਡੇ ਸਹਿਯੋਗ ਦੇ ਨਾਲ ਅੰਮ੍ਰਿਤਸਰ ਵਿਚ ਪਹਿਲੀ ਰਿਊਮੋਟੋਲਜੀ ਕਾਨਫਰੰਸ 250 ਤੋਂ ਵੀ ਵੱਧ ਡਾਕਟਰਾਂ ਦੇ ਮਾਹਰ ਪੈਨਲ ਦੇ ਸਹਿਯੋਗ ਨਾਲ ਵੱਡੇ
Publish Date: Sun, 23 Nov 2025 04:38 PM (IST)
Updated Date: Sun, 23 Nov 2025 04:40 PM (IST)

ਡਾਕਟਰਾਂ ਦੇ ਵੱਡੇ ਪੈਨਲ ਨੇ ਆਪੋ-ਆਪਣੇ ਤਜਰਬਿਆਂ ਦੀ ਸਾਂਝ ਨਾਲ ਪਾਈਆਂ ਨਵੀਆਂ ਪੈੜਾਂ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਮੈਡੀਕਲ ਕੌਂਸਲ ਦੀ ਸਾਂਝੀ ਭਾਈਵਾਲਤਾ ,ਆਈਐਮਏ ਦੇ ਵੱਡੇ ਸਹਿਯੋਗ ਦੇ ਨਾਲ ਅੰਮ੍ਰਿਤਸਰ ਵਿਚ ਪਹਿਲੀ ਰਿਊਮੋਟੋਲਜੀ ਕਾਨਫਰੰਸ 250 ਤੋਂ ਵੀ ਵੱਧ ਡਾਕਟਰਾਂ ਦੇ ਮਾਹਰ ਪੈਨਲ ਦੇ ਸਹਿਯੋਗ ਨਾਲ ਵੱਡੇ ਤਜਰਬੇ ਸਾਂਝੇ ਕਰਦੇ ਹੋਏ ਸੰਪੰਨ ਹੋਈ। ਜਾਣਕਾਰੀ ਦਿੰਦੇ ਹੋਏ ਆਈਐਮਏ ਦੇ ਜਨਰਲ ਸਕੱਤਰ ਡਾਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਚ ਨਿਊ ਏਜ ਰਿਊਮੋਟੋਲੋਜੀ ਅਤੇ ਸੁਖ ਸਾਗਰ ਹਸਪਤਾਲ ਦੇ ਵੱਡੇ ਸਹਿਯੋਗ ਨਾਲ ਇਹ ਵੱਡ ਆਕਾਰੀ ਕਾਨਫਰੰਸ ਸਿਰੇ ਚੜੀ। ਜਿਸ ਨੂੰ ਖਾਸ ਤੌਰ ’ਤੇ ਆਈਐਮਏ ਅੰਮ੍ਰਿਤਸਰ ਦੀ ਪ੍ਰਧਾਨ ਡਾਕਟਰ ਰੁਪਿੰਦਰਜੀਤ ਕੌਰ, ਡਾਕਟਰ ਗੁਰਵਿੰਦਰ ਸਿੰਘ ਸੈਕਟਰੀ ਅਤੇ ਡਾਕਟਰ ਸਵਪਨ ਨਾਗਪਾਲ ਵੱਲੋਂ ਇੱਕ ਮੰਚ ਉੱਤੇ ਪੰਜਾਬ ਭਰ ਦੇ ਸਰਕਾਰੀ, ਗੈਰ ਸਰਕਾਰੀ ਅਤੇ ਆਪੋ ਆਪਣੇ ਮੈਡੀਕਲ ਖਿੱਤੇ ਵਿਚ ਮਾਹਰ ਡਾਕਟਰਾਂ ਦੇ ਤਜਰਬਿਆਂ ਨਾਲ ਸਾਇੰਸ ਵੱਲੋਂ ਕੀਤੀ ਗਈ ਅਥਾਹ ਤਰੱਕੀ ਅਤੇ ਇਜ਼ਾਦ ਹੋਈਆਂ ਦਵਾਈਆਂ ਦੇ ਨਾਲ ਬੀਮਾਰੀਆਂ ਵਿਰੁੱਧ ਲੜਣ ਦੀ ਸਮਰੱਥਾ ਦੇ ਪਰਚੇ ਪੜ੍ਹ ਕੇ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਗਿਆ। ਸਕੱਤਰ ਨੇ ਦੱਸਿਆ ਕਿ ਇਸ ਵਿਸ਼ੇਸ਼ ਕਾਨਫਰੰਸ ਵਿਚ 100 ਤੋਂ ਵੱਧ ਵੱਖ-ਵੱਖ ਬੀਮਾਰੀਆਂ ਨੂੰ ਸਮਰਪਿਤ ਮਾਹਰਾਂ ਵੱਲੋਂ ਪਰਚੇ ਪੜੇ ਗਏ, ਜਦ ਕਿ 150 ਤੋਂ ਵੱਧ ਡਾਕਟਰੀ ਸਰੋਤਿਆਂ ਨੇ ਆਪੋ ਆਪਣੇ ਵਿਚਾਰਾਂ ਦੇ ਆਦਾਨ-ਪ੍ਰਦਾਨ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕਾਨਫਰੰਸ ਨੂੰ ਰੀਹਿਊਮਾ ਸੈਪਰ, 2025 ਦੇ ਨਾਮ ਨਾਲ ਸਦਾ ਜਾਣਿਆ ਜਾਵੇਗਾ। ਜਿਸ ਨੂੰ ਆਉਣ ਵਾਲੇ ਸਮੇਂ ਵਿਚ ਲਗਾਤਾਰ ਸੰਚਾਲਨ ਵਿਧੀ ਵਿਚ ਲਿਆਂਦਾ ਜਾਵੇਗਾ। ਇਸ ਵਿਸ਼ੇਸ਼ ਕਾਨਫਰੰਸ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਭਰ ਦੇ ਸਮੂਹ ਅਹੁਦੇਦਾਰ, ਪ੍ਰਧਾਨ ਅਤੇ ਡਾਕਟਰੀ ਸੰਸਥਾਵਾਂ ਦੇ ਮਾਹਰ ਡਾਕਟਰ ਹਾਜ਼ਰ ਸਨ।