ਸ਼੍ਰੀ ਵੱਡਾ ਹਨੂੰਮਾਨ ਮੰਦਿਰ ’ਚ ਅੰਨਕੂਟ ਉਤਸਵ ਮਨਾਇਆ
ਸ਼੍ਰੀ ਵੱਡਾ ਹਨੂੰਮਾਨ ਮੰਦਿਰ ’ਚ ਅੰਨਕੂਟ ਉਤਸਵ ਮਨਾਇਆ
Publish Date: Mon, 19 Jan 2026 07:14 PM (IST)
Updated Date: Mon, 19 Jan 2026 07:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੀ ਦੁਰਗਿਆਣਾ ਕਮੇਟੀ ਦੀ ਸਰਪ੍ਰਸਤੀ ਹੇਠ ਸ਼੍ਰੀ ਦੁਰਗਿਆਣਾ ਕੰਪਲੈਕਸ ਵਿਚ ਸਥਿਤ ਸ਼੍ਰੀ ਵੱਡਾ ਹਨੂੰਮਾਨ ਮੰਦਿਰ ਦੇ ਵਿਹੜੇ ਵਿਚ ਸ਼੍ਰੀ ਭਗਤ ਮਿਹਰ ਚੰਦ ਹਰੀਨਾਮ ਸੰਕੀਰਤਨ ਮੰਡਲ ਵੱਲੋਂ ਵਿਸ਼ਾਲ ਅੰਨਕੂਟ ਉਤਸਵ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗਊ ਦੇ ਗੋਬਰ ਤੋਂ ਬਣੀ ਸ਼੍ਰੀ ਗਿਰੀਰਾਜ ਜੀ ਮਹਾਰਾਜ ਦੀ ਮੂਰਤੀ ਦੀ ਪੂਜਾ ਦੁੱਧ, ਦਹੀਂ, ਘਿਓ, ਸ਼ਹਿਦ, ਖੰਡ ਅਤੇ ਪੰਚਅੰਮ੍ਰਿਤ ਨਾਲ ਕੀਤੀ ਗਈ। ਉਨ੍ਹਾਂ ਨੂੰ ਬ੍ਰਹਮ ਸ਼ਿੰਗਾਰ ਨਾਲ ਸਜਾਇਆ ਗਿਆ ਅਤੇ ਛੱਪਣ ਭੇਟਾਂ ਚੜ੍ਹਾਈਆਂ ਗਈਆਂ, ਜੋ ਦੇਖਣ ਯੋਗ ਦ੍ਰਿਸ਼ ਸੀ। ਇਸ ਮੌਕੇ ਭਾਜਪਾ ਆਗੂ ਸੁਖਮਿੰਦਰ ਸਿੰਘ ਪਿੰਟੂ, ਸ੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਰਾਜ ਵਧਵਾ, ਸ੍ਰੀ ਵੱਡਾ ਹਨੂੰਮਾਨ ਮੰਦਿਰ ਦੇ ਚੇਅਰਮੈਨ ਡਾ. ਰਾਕੇਸ਼ ਸ਼ਰਮਾ, ਅਨਿਲ ਉੱਪਲ, ਵਿਨੋਦ ਚਾਵਲਾ, ਅਜੈ ਬਜੋਰੀਆ, ਕਸ਼ਮੀਰਾ ਸਿੰਘ, ਸ਼ਾਮ ਸੁੰਦਰ, ਮੋਨੂੰ ਮਹਾਜਨ, ਪੱਪੂ ਭਾਟੀਆ, ਵਿਪਨ ਕਪੂਰ, ਵਿਿਦਆ ਕਟੂਰ, ਅਰਪਨ ਸ਼ਰਮਾ, ਵਿਜੇ ਕਤੂਰ, ਅਰਪਨ ਸ਼ਰਮਾ, ਵਿਜੇ ਕੁਮਾਰ ਖਾਨ, ਨਵੀਨ ਕੁਮਾਰ ਬੱਲੂ, ਮੁਨੀਸ਼ ਕੁਮਾਰ ਗੋਪੀ, ਹਨੀ, ਰਾਘਵ ਚਾਵਲਾ, ਸ਼ੈਲੇਂਦਰ, ਵਿਨੋਦ ਸਿੰਘਲ, ਜੁਗਲ ਕਰਿਆਨੇ ਵਾਲੇ, ਸੁਨੀਲ ਕੁਮਾਰ, ਦੇਸ ਰਾਜ, ਨਵਦੀਪ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।