ਗਰੇਵਾਲ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ
ਗਰੇਵਾਲ ਦੇ ਪਰਿਵਾਰ ਨੂੰ 50 ਹਜਾਰ ਦਾ ਚੈੱਕ ਭੇਟ ਕੀਤਾ
Publish Date: Mon, 19 Jan 2026 07:04 PM (IST)
Updated Date: Mon, 19 Jan 2026 07:06 PM (IST)
- ਵੀਡੀਓ ਜਰਨਲਿਸਟ ਐਸੋਸੀਏਸ਼ਨ ਨੇ ਕੀਤਾ ਉਪਰਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਤੇ ਦਿਨੀਂ ਸੜਕ ਹਾਦਸੇ ਵਿਚ ਵਿਛੋੜਾ ਦੇ ਗਏ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੇ ਪਰਿਵਾਰ ਨੂੰ ਵੀਡੀਓ ਜਰਨਲਿਸਟ ਐਸੋਸੀਏਸ਼ਨ ਵੱਲੋਂ 50,000 ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਪ੍ਰਧਾਨ ਵਿਸ਼ਾਲ ਸ਼ਰਮਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਵੀਡੀਓ ਜਰਨਲਿਸਟ ਐਸੋਸੀਏਸ਼ਨ ਹਰ ਦੁੱਖ-ਸੁੱਖ ਵਿਚ ਗਰੇਵਾਲ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਗਰੇਵਾਲ ਨੇ ਹਮੇਸ਼ਾਂ ਆਪਣੀਆਂ ਖ਼ਬਰਾਂ ਰਾਹੀਂ ਗਰੀਬਾਂ ਦੀ ਮਦਦ ਕੀਤੀ ਹੈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਮਾਜ ਸੇਵਕਾਂ ਤਕ ਪਹੁੰਚਣ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਵਿਚ ਵੀ ਯੋਗਦਾਨ ਪਾਇਆ ਹੈ। ਇਸ ਮੌਕੇ ਦਵਿੰਦਰ ਮਹਿਰਾ, ਅਮਨ ਮਾਹਲ, ਰਾਜ ਕੁਮਾਰ ਬਬਲੂ, ਅਵਤਾਰ ਸਿੰਘ, ਕਰਨਜੀਤ ਸਿੰਘ ਅਤੇ ਦੀਪਕ ਬਜਾਜ ਆਦਿ ਮੌਜੂਦ ਸਨ।