ਥਾਣਿਆਂ ’ਚ ਪਏ ਜ਼ਬਤ ਵ੍ਹੀਕਲ ਜਲਦੀ ਹਟਾਏ ਜਾਣਗੇ : ਭੱਟੀ
ਥਾਣਿਆਂ ’ਚ ਪਏ ਜ਼ਬਤ ਵਹੀਕਲ ਜਲਦ ਹਟਾਏ ਜਾਣਗੇ : ਭੱਟੀ
Publish Date: Mon, 19 Jan 2026 05:20 PM (IST)
Updated Date: Mon, 19 Jan 2026 05:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਦੇ ਸਾਰੇ ਥਾਣਿਆਂ ਵਿਚ ਪਏ ਜ਼ਬਤ ਕੀਤੇ ਹੋਏ ਅਤੇ ਨਕਾਰਾ ਵਹੀਕਲ ਬਹੁਤ ਜਲਦੀ ਉੱਥੋਂ ਹਟਾ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਮਾਝਾ ਜ਼ੋਨ ਦੇ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧੂੜ ਫੱਕ ਰਹੇ ਇਹ ਵ੍ਹੀਕਲ ਇੱਕ ਮਹੀਨੇ ਦੇ ਅੰਦਰ-ਅੰਦਰ ਚੁੱਕਣ ਦੇ ਹੁਕਮ ਦਿੱਤੇ ਗਏ ਹਨ। ਇਹ ਵ੍ਹੀਕਲ ਨਾ ਸਿਰਫ਼ ਨਵੇਂ ਬਣੇ ਥਾਣਿਆਂ ਦੀ ਦਿੱਖ ਖਰਾਬ ਕਰਦੇ ਹਨ, ਉੱਥੇ ਹੀ ਇਹ ਟ੍ਰੈਫਿਕ ਵਿਚ ਵੀ ਵਿਘਨ ਪਾਉਂਦੇ ਹਨ। ਅਰਵਿੰਦਰ ਭੱਟੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰਾਂ ਦੇ ਬਾਹਰ ਯਾਰਡ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਇਨ੍ਹਾਂ ਨਕਾਰਾ ਵਾਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ 424 ਥਾਣਿਆਂ ਵਿਚ 75 ਹਜ਼ਾਰ ਐਕਸੀਡੈਂਟ ਹੋਏ, ਚੋਰੀ ਹੋਏ ਅਤੇ ਪੁਲਿਸ ਵੱਲੋਂ ਜ਼ਬਤ ਕੀਤੇ ਹੋਏ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਰੱਖੇ ਹੋਏ ਹਨ ਜਿਨ੍ਹਾਂ ਨੂੰ ਹੁਣ ਹਟਾਇਆ ਜਾ ਰਿਹਾ ਹੈ।