ਅੰਡਰ-17 ਸਾਲ ’ਚ ਪੰਜਾਬ ਦੀ ਮਹਿਲਾ ਟੀਮ ਬਣੀ ਚੈਂਪੀਅਨ
ਅੰਡਰ-17 ਸਾਲ ’ਚ ਪੰਜਾਬ ਦੀ ਮਹਿਲਾ ਟੀਮ ਬਣੀ ਚੈਂਪੀਅਨ
Publish Date: Mon, 19 Jan 2026 05:07 PM (IST)
Updated Date: Mon, 19 Jan 2026 05:09 PM (IST)

- ਅੰਡਰ-17 ਸਾਲ ’ਚ ਪੰਜਾਬ ਦੀ ਮਹਿਲਾ ਟੀਮ ਬਣੀ ਚੈਂਪੀਅਨ - ਪੁਰਸ਼ ਵਰਗ ਦੀ 19 ਸਾਲ ਉਮਰ ਵਰਗ ’ਚ ਪੰਜਾਬ ਬਣਿਆ ਉਪ ਜੇਤੂ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਸੰਪੰਨ ਹੋਈਆਂ 69ਵੀਆਂ ਨੈਸ਼ਨਲ ਸਕੂਲ ਗੇਮਜ਼ 2025-26 ਦੇ ਟਰੈਕ ਸਾਈਕਲਿੰਗ ਮੁਕਾਬਲੇ ਦੌਰਾਨ ਪੰਜਾਬ ਦੇ ਦੋਵਾਂ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਪੁਰਸ਼ਾਂ ਦੇ ਅੰਡਰ-19 ਸਾਲ ਉਮਰ ਵਰਗ ਵਿਚ ਪੰਜਾਬ ਦੂਸਰੇ ਸਥਾਨ ਤੇ ਰਹਿੰਦੇ ਹੋਏ ਉਪ ਜੇਤੂ ਬਣਿਆ। ਜਦੋਂਕਿ ਔਰਤਾਂ ਦੇ ਅੰਡਰ-17 ਸਾਲ ਉਮਰ ਵਰਗ ਦੇ ਵਿਚ ਪੰਜਾਬ ਮੋਹਰੀ ਰਹਿੰਦੇ ਹੋਏ ਚੈਂਪੀਅਨ ਬਣਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਲੋਂ ਸ਼ਮੂਲੀਅਤ ਕਰਨ ਗਈਆਂ ਵੱਖ-ਵੱਖ ਉਮਰ ਦੇ ਦੋਵਾਂ ਵਰਗਾਂ ਦੀਆਂ ਟੀਮਾਂ ਦੇ ਵਿਚ ਚੋਟੀ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਖਿਡਾਰੀ ਪਹਿਲਾਂ ਜ਼ਿਲ੍ਹਾ ਤੇ ਫਿਰ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਵਿਚ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਦਾ ਮੁਜ਼ਾਹਰਾ ਕਰ ਚੁੱਕੇ ਸਨ ਤੇ ਉਪਰੋਕਤ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਤਾ ਦੇ ਵਿਚ ਜਗ੍ਹਾ ਬਣਾਈ ਸੀ। ਝਾਰਖੰਡ ਦੇ ਰਾਂਚੀ ਵਿਖੇ ਸੰਪੰਨ ਹੋਈਆਂ 69ਵੀਆਂ ਨੈਸ਼ਨਲ ਸਕੂਲ ਗੇਮਜ਼ 2025-26 ਦੇ ਟ੍ਰੈਕ ਸਾਈਕਲਿੰਗ ਮੁਕਾਬਲਿਆਂ ਦੌਰਾਨ ਪੰਜਾਬ ਦੇ ਸਮੁੱਚੇ ਮਹਿਲਾ-ਪੁਰਸ਼ ਸਾਈਕਲਿੰਗ ਖਿਡਾਰੀਆਂ ਨੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ। ਇਸ ਸਬੰਧੀ ਕੌਮਾਂਤਰੀ ਸਾਈਕਲਿਸਟ ਤੇ ਵਿਧਾਨ ਸਭਾ ਹਲਕਾ ਪੱਛਮੀ ਦੇ ਸਪੋਰਟਸ ਕੋਆਰਡੀਨੇਟਰ ਬਾਵਾ ਸਿੰਘ ਸੰਧੂ ਭੋਮਾ ਸੀਆਈਟੀ ਰੇਲਵੇ (ਸੇਵਾਮੁਕਤ) ਨੇ ਦੱਸਿਆ ਕਿ ਅੰਡਰ-19 ਸਾਲ ਉਮਰ ਵਰਗ ਦੇ ਲੜਕਿਆਂ ਦੀ ਟੀਮ ਦਾ ਕੌਮੀ ਪੱਧਰ ਤੇ ਦੂਜੇ ਸਥਾਨ ਤੇ ਰਹਿਣਾ ਤੇ ਅੰਡਰ-17 ਸਾਲ ਉਮਰ ਵਰਗ ਵਿਚ ਲੜਕੀਆਂ ਦੀ ਟੀਮ ਦਾ ਕੌਮੀ ਪੱਧਰ ਤੇ ਚੈਂਪੀਅਨ ਬਣਨਾ ਆਪਣੇ ਆਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਸੀਮਿਤ ਸਾਧਨਾਂ ਦੇ ਬਾਵਜੂਦ ਵੀ ਪੰਜਾਬ ਦੇ ਖਿਡਾਰੀ ਤੇ ਕੋਚ ਸੂਬੇ ਦੇ ਸਾਈਕਲਿੰਗ ਖੇਡ ਖੇਤਰ ਨੂੰ ਹੋਰ ਵੀ ਉਤਸ਼ਾਹਿਤ ਤੇ ਪ੍ਰਫੁੱਲਿਤ ਕਰਨ ਦੇ ਲਈ ਯਤਨਸ਼ੀਲ ਹਨ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ’ਤੇ ਮਿਸਾਲੀ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਅਗਲੇਰੀਆ ਖੇਡ ਪ੍ਰਤੀਯੋਗਤਾਵਾਂ ਵਿਚ ਸ਼ਮੂਲੀਅਤ ਕਰਨ ਲਈ ਚੰਗੇ ਸਾਈਕਲਾਂ ਤੇ ਬੁਨਿਆਦੇ ਢਾਚੇ ਦੀ ਜ਼ਰੂਰਤ ਹੈ। ਅਗਰ ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਤੇ ਆਪਣੀ ਨਜ਼ਰ-ਏ-ਇਨਾਯਤ ਕਰ ਦਿੰਦੀ ਹੈ ਤਾਂ ਇਸ ਦੇ ਨਤੀਜੇ ਹੋਰ ਵੀ ਵਧੀਆਂ ਤੇ ਹੈਰਾਨੀਜਨਕ ਹੋ ਸਕਦੇ ਹਨ। ਉਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ, ਕੋਚਾਂ ਤੇ ਹੋਰ ਜ਼ਿੰਮੇਵਾਰ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਤੇ ਸੂਬਾ ਸਾਈਕਲਿੰਗ ਐਸੋਸੀਏਸ਼ਨਾਂ ਹਮੇਸ਼ਾ ਉਨ੍ਹਾਂ ਦੇ ਨਾਲ ਤੇ ਉਨ੍ਹਾਂ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ ਕਿ ਉਪ ਜੇਤੂ ਰਹੀ ਲੜਕਿਆਂ ਦੀ ਟੀਮ ਤੇ ਚੈਂਪੀਅਨ ਮਹਿਲਾ ਟੀਮ ਦਾ ਸਵਾਗਤ ਤੇ ਸਨਮਾਨ ਵੀ ਹੋਵੇਗਾ।