ਡਾਕਘਰਾਂ ’ਚ ਡਿਜੀਟਲ ਭੁਗਤਾਨ ਸਹੂਲਤਾਂ ਸ਼ੁਰੂ
ਡਾਕਘਰਾਂ 'ਚ ਡਿਜੀਟਲ ਭੁਗਤਾਨ ਸਹੂਲਤਾਂ ਸ਼ੁਰੂ
Publish Date: Mon, 19 Jan 2026 04:45 PM (IST)
Updated Date: Mon, 19 Jan 2026 04:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤੀ ਡਾਕ ਵਿਭਾਗ ਨੇ ਆਪਣੀਆਂ ਸੇਵਾਵਾਂ ਨੂੰ ਆਧੁਨਿਕ ਬਣਾਉਣ ਅਤੇ ਤੇਜ਼ ਕਰਨ ਲਈ ਡਾਕ ਸੇਵਾ 2.0 ਐਪ ਦੇ ਲਾਂਚ ਤੋਂ ਬਾਅਦ ਸਾਰੇ ਡਾਕਘਰਾਂ ਵਿਚ ਡਿਜੀਟਲ ਭੁਗਤਾਨ ਸਹੂਲਤਾਂ ਸ਼ੁਰੂ ਕੀਤੀਆਂ ਹਨ। ਅੰਮ੍ਰਿਤਸਰ ਦੇ ਡਾਕ ਘਰ ਦੇ ਮੁੱਖ ਅਧਿਕਾਰੀ ਪ੍ਰਵੀਨ ਪ੍ਰਸੂਨ ਨੇ ਕਿਹਾ ਕਿ ਡਾਕ ਵਿਭਾਗ ਤੇਜ਼ੀ ਨਾਲ ਆਪਣੇ ਆਪ ਨੂੰ ਡਿਜੀਟਲਾਈਜ਼ ਕਰ ਰਿਹਾ ਹੈ। ਡਾਕਘਰ ਕਾਊਂਟਰਾਂ ’ਤੇ ਯੂਪੀਆਈ ਅਤੇ ਡਾਇਨਾਮਿਕ ਕੋਡ ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਰਾਹੀਂ ਗਾਹਕ ਕਿਸੇ ਵੀ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਜਾਂ ਕਿਊਆਰ ਕੋਡ ਨੂੰ ਸਕੈਨ ਕਰ ਕੇ ਆਪਣੀ ਪੱਤਰ/ਪਾਰਸਲ ਬੁਕਿੰਗ ਫੀਸ ਦਾ ਭੁਗਤਾਨ ਕਰ ਸਕਦੇ ਹਨ।