ਕੈਨਾਇਨ ਕਲੱਬ ਨੇ ਆਲ ਬ੍ਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਕਰਵਾਇਆ
ਕੈਨਾਇਨ ਕਲੱਬ ਨੇ ਆਲ ਬ੍ਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਕਰਵਾਇਆ
Publish Date: Sun, 18 Jan 2026 08:01 PM (IST)
Updated Date: Sun, 18 Jan 2026 08:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕੈਨਾਇਨ ਕਲੱਬ ਨੇ ਰਣਜੀਤ ਐਵੀਨਿਊ ਦੇ ਪਾਈਟੈਕਸ ਗਰਾਊਂਡ ਵਿਖੇ 62ਵੇਂ ਅਤੇ 63ਵੇਂ ਆਲ ਬ੍ਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਕਰਵਾਇਆ ਗਿਆ। ਕਲੱਬ ਨੇ ਇਹ ਪ੍ਰੋਗਰਾਮ 1993 ਵਿਚ ਸ਼ੁਰੂ ਕੀਤਾ ਸੀ। ਇਹ ਸ਼ੋਅ ਸਿਰਫ਼ ਕੁੱਤਿਆਂ ਦੀਆਂ ਨਸਲਾਂ ਦੀ ਤੰਦਰੁਸਤੀ ਨੂੰ ਪ੍ਰਦਰਸ਼ਿਤ ਕਰਨ ਲਈ ਕਰਵਾਇਆ ਗਿਆ ਸੀ। ਅੰਮ੍ਰਿਤਸਰ ਕੈਨਾਇਨ ਕਲੱਬ ਦੇ ਪ੍ਰਧਾਨ ਡਾ. ਪੀਐੱਸ ਸੰਧੂ ਨੇ ਕਿਹਾ ਕਿ ਇਹ ਸ਼ੋਅ ਸਿਰਫ਼ ਕੁੱਤਿਆਂ ਦੀਆਂ ਨਸਲਾਂ ਦੀ ਤੰਦਰੁਸਤੀ ਨੂੰ ਪ੍ਰਦਰਸ਼ਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਰਵਾਇਆ ਗਿਆ ਸੀ ਕਿ ਮਾਲਕ ਕੁੱਤਿਆਂ ਦੀ ਸਹੀ ਦੇਖਭਾਲ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਨਸਲ ਨੂੰ ਵਧਾਇਆ ਜਾ ਸਕੇ। ਇਸ ਸਬੰਧ ਵਿਚ ਮੁਕਾਬਲੇ ਵੀ ਕਰਵਾਏ ਗਏ। ਕੁੱਤਿਆਂ ਦੀਆਂ 37 ਵੱਖ-ਵੱਖ ਨਸਲਾਂ ਮੌਜੂਦ ਸਨ। ਵੱਖ-ਵੱਖ ਕੁੱਤਿਆਂ ਵਿਚੋਂ ਸਭ ਤੋਂ ਵਧੀਆ ਨਸਲ ਨਿਰਧਾਰਤ ਕਰਨ ਲਈ ਮੁਕਾਬਲੇ ਕਰਵਾਏ ਗਏ। ਸਭ ਤੋਂ ਵਧੀਆ ਨਸਲਾਂ ਵਜੋਂ ਐਲਾਨੇ ਗਏ ਕੁੱਤਿਆਂ ਨੂੰ ਸਰਟੀਫਿਕੇਟ ਦਿੱਤਾ ਗਿਆ। ਇਸ ਸ਼ੋਅ ਵਿੱਚ ਜਰਮਨ ਸ਼ੈਫਰਡ, ਬੁੱਲਡੌਗ, ਲੱਖਾਡੋਰ, ਗੋਲਡਨ ਰੀਟ੍ਰੀਵਰ, ਸਾਇਬੇਰੀਅਨ ਹਸਕੀ, ਅਲਾਸਕਨ ਮੈਲਾਮੂਟ, ਬਰਕਸ਼ਾਇਰ ਟੈਰੀਅਰ ਅਤੇ ਹੋਰ ਨਸਲਾਂ ਦੇ ਕੁੱਤੇ ਸ਼ਾਮਲ ਸਨ। ਰੂਸ ਤੋਂ ਜਾਰਜ ਕੋਸਟੋਪੋਲਸ ਅਤੇ ਦੱਖਣੀ ਕੋਰੀਆ ਤੋਂ ਸੁੰਗਚੁਲ ਪਾਰਕ ਨੂੰ ਉਨ੍ਹਾਂ ਵਿਚਕਾਰ ਹੋਏ ਮੁਕਾਬਲਿਆਂ ਲਈ ਜੱਜਾਂ ਵਜੋਂ ਸੱਦਾ ਦਿੱਤਾ ਗਿਆ ਸੀ, ਜੋ ਕੁੱਤਿਆਂ ਦੇ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕਰਨਗੇ। ਸਮਾਗਮ ਦੌਰਾਨ ਅੰਮ੍ਰਿਤਸਰ ਕੈਨਾਈਨ ਕਲੱਬ ਦੇ ਪ੍ਰਧਾਨ ਡਾ. ਪੀਐੱਸ ਸੰਧੂ, ਅਗਮਜੀਤ ਸਿੰਘ, ਯੋਗੇਸ਼ ਅਤੇ ਮੈਂਬਰ ਆਦਿ ਮੌਜੂਦ ਸਨ।