ਗੈਂਗਸਟਰਾਂ ਦਾ ਖਾਤਮਾ ਕਰੇ ਸਰਕਾਰ : ਭਸੀਨ
ਗੈਂਗਸਟਰਾਂ ਦਾ ਖਾਤਮਾ ਕਰੇ ਸਰਕਾਰ :ਭਸੀਨ
Publish Date: Sun, 18 Jan 2026 07:10 PM (IST)
Updated Date: Sun, 18 Jan 2026 07:13 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਿਵ ਸੈਨਾ ਸੂਰਯਾਵੰਸ਼ੀ ਵੱਲੋਂ ਰਾਸ਼ਟਰੀ ਪ੍ਰਧਾਨ ਰਾਕੇਸ਼ ਭਸੀਨ ਅਤੇ ਰਾਸ਼ਟਰੀ ਚੇਅਰਮੈਨ ਸੁਨੀਲ ਭਸੀਨ ਦੀ ਪ੍ਰਧਾਨਗੀ ਹੇਠ ਰਾਮ ਤਲਾਈ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਨੀ ਸਹੋਤਾ ਨੂੰ ਸੰਗਠਨ ਦਾ ਰਾਸ਼ਟਰੀ ਯੁਵਾ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਸਹੋਤਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਭਸੀਨ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਪੰਜਾਬ ਵਿਚ ਗੈਂਗਸਟਰਾਂ ਨੂੰ ਖਤਮ ਕਰਨ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਮਹਾਸ਼ਿਵਰਾਤਰੀ ’ਤੇ ਵਿਸ਼ੇਸ਼ ਐਲਾਨ ਕਰਨੇ ਚਾਹੀਦੇ ਹਨ। ਇਕ ਹਿੰਦੂ ਐਕਟ ਬੋਰਡ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਕੁੜੀਆਂ ਨੂੰ ਪਰੇਸ਼ਾਨ ਕਰਨ ਦੀਆਂ ਬਕਾਇਆ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਕਰਨ ਗਿੱਲ, ਚੇਅਰਮੈਨ ਪੰਜਾਬ ਗੌਰਵ ਮਲਹੋਤਰਾ ਅਤੇ ਉਪ ਪ੍ਰਧਾਨ ਵਿਸ਼ਾਲ ਵਿਸ਼ਵਕਰਮਾ ਆਦਿ ਮੌਜੂਦ ਸਨ।