ਸਰਹੱਦੀ ਖੇਤਰ ’ਚ ਚਲਾਈ ਸਰਚ ਮੁਹਿੰਮ
ਸਰਹੱਦੀ ਖੇਤਰ ’ਚ ਚਲਾਇਆ ਸਰਚ ਅਭਿਆਨ
Publish Date: Sun, 18 Jan 2026 06:26 PM (IST)
Updated Date: Sun, 18 Jan 2026 06:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਨੇ ਐਤਵਾਰ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦਿਹਾਤੀ ਖੇਤਰ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ। ਇਹ ਤਲਾਸ਼ੀ ਮੁਹਿੰਮ ਸ਼ਨਿਚਰਵਾਰ ਨੂੰ ਪਠਾਨਕੋਟ ਤੋਂ ਏਕੇ-ਟਾਈਪ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐੱਸਆਈ ਨੇ ਵੀ ਅੰਮ੍ਰਿਤਸਰ ਦਿਹਾਤੀ ਖੇਤਰ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਇਕ ਖੇਪ ਸੁੱਟੀ ਹੋ ਸਕਦੀ ਹੈ। ਤਿੰਨ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਨੂੰ ਕੋਈ ਬਰਾਮਦਗੀ ਨਹੀਂ ਹੋਈ। ਇਹ ਮੁਹਿੰਮ ਦੌਰਾਨ ਘਰਿੰਡਾ, ਭਿੰਡੀਸੈਦਾਂ, ਰਮਦਾਸ ਅਤੇ ਲੋਪੋਕੇ ਦੇ ਖੇਤਰਾਂ ਵਿਚ ਤਲਾਸ਼ੀ ਲਈ ਗਈ।