ਬੀਐੱਸਐੱਫ ਨੇ ਦੋ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ, ਹੈਰੋਇਨ ਬਰਾਮਦ
ਬੀਐਸਐਫ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ, ਹੈਰੋਇਨ ਬਰਾਮਦ
Publish Date: Sat, 22 Nov 2025 08:06 PM (IST)
Updated Date: Sat, 22 Nov 2025 08:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਪੰਜਾਬ ਫਰੰਟੀਅਰ ’ਚ ਇਕ ਕਾਰਵਾਈ ਦੌਰਾਨ ਹੈਰੋਇਨ ਦੇ ਨੌਂ ਪੈਕੇਟ ਤੇ ਦੋ ਤਸਕਰਾਂ ਨੂੰ ਕਾਬੂ ਕੀਤਾ। ਬੀਐੱਸਐੱਫ ਅਨੁਸਾਰ ਡ੍ਰੋਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਿਰੋਜ਼ਪੁਰ ਦੇ ਰਾਣਾ ਪਿੰਡ ’ਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਚਾਰ ਕਿੱਲੋ ਹੈਰੋਇਨ ਵਾਲੇ ਸੱਤ ਪੈਕੇਟ ਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਤਰਨਤਾਰਨ ਦੇ ਰਾਜੋਕੇ ਪਿੰਡ ’ਚ 1.107 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਤੇ ਪਲੋਪੱਟੀ ਪਿੰਡ ’ਚ 602 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਖੁਫ਼ੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਗਲੂਵਾਲ ਪਿੰਡ ’ਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਤਸਕਰ ਇਕ ਮੋਟਰਸਾਈਕਲ ਤੇ ਜਾ ਰਹੇ ਸਨ। ਤਲਾਸ਼ੀ ਦੌਰਾਨ ਨੇਪਾਲੀ ਕਰੰਸੀ ਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਮੋਬਾਈਲ ’ਚ ਪਾਕਿਸਤਾਨ ਨਾਲ ਜੁੜੇ ਕੁਝ ਨੰਬਰ ਵੀ ਸਨ। ਦੋਵੇਂ ਮੁਲਜ਼ਮ ਮਹਾਵਾ ਪਿੰਡ ਦੇ ਵਸਨੀਕ ਹਨ। ਸੀਮਾ ਸੁਰੱਖਿਆ ਬਲ ਨੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।