ਅੰਮ੍ਰਿਤਸਰ ਹਵਾਈ ਅੱਡੇ ’ਤੇ ਉਜ਼ਬੇਕਿਸਤਾਨ ਦੀ ਔਰਤ ਤੋਂ 40 ਹਜ਼ਾਰ ਅਮਰੀਕੀ ਡਾਲਰ ਬਰਾਮਦ
ਨਕਦੀ ਨੂੰ ਜ਼ਬਤ ਕਰ ਲਿਆ ਗਿਆ ਕਿਉਂਕਿ ਇਹ ਤੈਅ ਹੱਦ ਤੋਂ ਵੱਧ ਸੀ। ਔਰਤ ਦੇਰ ਰਾਤ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਫਲਾਈਟ ਰਾਹੀਂ ਰਵਾਨਾ ਹੋਣ ਵਾਲੀ ਸੀ। ਪਹਿਲਾਂ ਤੋਂ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀਆਰਆਈ ਨੇ ਔਰਤ ਨੂੰ ਮੁੜ ਰੋਕਿਆ ਅਤੇ ਜਾਂਚ ਕੀਤੀ, ਉਸ ਦੇ ਸਮਾਨ ’ਚੋਂ ਅਮਰੀਕੀ ਡਾਲਰ ਬਰਾਮਦ ਹੋਏ।
Publish Date: Thu, 21 May 2026 07:23 PM (IST)
Updated Date: Thu, 21 May 2026 07:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਡੀਆਰਆਈ ਦੀ ਟੀਮ ਨੇ ਉਜ਼ਬੇਕਿਸਤਾਨ ਦੀ ਨਾਗਰਿਕਤਾ ਵਾਲੀ ਔਰਤ ਤੋਂ 40 ਹਜ਼ਾਰ ਅਮਰੀਕੀ ਡਾਲਰ ਬਰਾਮਦ ਕੀਤੇ। ਔਰਤ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਨੰਬਰ ਆਈਐਕਸ 197 ’ਤੇ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਸੀ। ਇਸ ਬਰਾਮਦਗੀ ਦੀ ਭਾਰਤੀ ਰੁਪਏ ’ਚ ਕੀਮਤ 38,73,764 ਦੱਸੀ ਗਈ ਹੈ।
ਨਕਦੀ ਨੂੰ ਜ਼ਬਤ ਕਰ ਲਿਆ ਗਿਆ ਕਿਉਂਕਿ ਇਹ ਤੈਅ ਹੱਦ ਤੋਂ ਵੱਧ ਸੀ। ਔਰਤ ਦੇਰ ਰਾਤ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਫਲਾਈਟ ਰਾਹੀਂ ਰਵਾਨਾ ਹੋਣ ਵਾਲੀ ਸੀ। ਪਹਿਲਾਂ ਤੋਂ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀਆਰਆਈ ਨੇ ਔਰਤ ਨੂੰ ਮੁੜ ਰੋਕਿਆ ਅਤੇ ਜਾਂਚ ਕੀਤੀ, ਉਸ ਦੇ ਸਮਾਨ ’ਚੋਂ ਅਮਰੀਕੀ ਡਾਲਰ ਬਰਾਮਦ ਹੋਏ। ਹਾਲਾਂਕਿ ਇਸ ਕਰੰਸੀ ਦੀ ਕੀਮਤ 50 ਲੱਖ ਰੁਪਏ ਤੋਂ ਘੱਟ ਸੀ, ਇਸ ਲਈ ਸਿਰਫ਼ ਕਰੰਸੀ ਜ਼ਬਤ ਕੀਤੀ ਗਈ ਅਤੇ ਔਰਤ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਨਿਯਮਾਂ ਅਨੁਸਾਰ ਕੋਈ ਵੀ ਯਾਤਰੀ ਇਕ ਪਾਸਪੋਰਟ ’ਤੇ ਭਾਰਤੀ ਕਰੰਸੀ ’ਚ 2.5 ਲੱਖ ਰੁਪਏ ਦੇ ਬਰਾਬਰ ਕਿਸੇ ਹੋਰ ਦੇਸ਼ ਦੀ ਕਰੰਸੀ ਲੈ ਕੇ ਜਾ ਸਕਦਾ ਹੈ। ਜੇਕਰ ਵਿਅਕਤੀ ਕੋਲ ਵਿਦੇਸ਼ੀ ਨਾਗਰਿਕਤਾ ਹੈ, ਤਾਂ ਉਹ 10 ਹਜ਼ਾਰ ਅਮਰੀਕੀ ਡਾਲਰ ਤੱਕ ਲੈ ਜਾ ਸਕਦਾ ਹੈ।