ਇਹ ਖੁਲਾਸਾ ਹੋਇਆ ਹੈ ਕਿ ਦੋਵਾਂ ਹੈਂਡਲਰਾਂ ਦੇ ਇਸ਼ਾਰੇ 'ਤੇ ਗੁਰਦਾਸਪੁਰ ਅਤੇ ਅਟਾਰੀ ਸੈਕਟਰਾਂ ਵਿਚ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਸੁੱਟੀ ਗਈ ਸੀ। ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਉਨ੍ਹਾਂ ਨੂੰ ਲੱਭਣ ਲਈ ਲਗਾਤਾਰ ਭਾਲ ਮੁਹਿੰਮ ਚਲਾ ਰਹੀ ਹੈ। ਹਾਲਾਂਕਿ ਬਲਜੀਤ ਸਿੰਘ ਅਤੇ ਉਸ ਦੇ ਸਾਥੀ ਖੇਪ ਦੀ ਸਮੱਗਰੀ ਤੋਂ ‘ਅਣਜਾਣ’ ਹਨ। ਇਹ ਸਾਹਮਣੇ ਆਇਆ ਹੈ ਕਿ ਆਈਐੱਸਆਈ ਹੈਂਡਲਰ ਦੇ 2 ਦਰਜਨ ਅਪਰਾਧੀਆਂ ਨਾਲ ਸਬੰਧ ਹਨ, ਜੋ ਅਵਾਨ ਬਾਦਸ਼ਾਹ ਤੇ ਬੱਟ ਦੇ ਇਸ਼ਾਰੇ 'ਤੇ ਹਥਿਆਰਾਂ ਨੂੰ ਟਿਕਾਣੇ ਲਗਾ ਰਹੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਿੰਡੀਸੈਦਾਂ ਪੁਲਿਸ ਥਾਣੇ 'ਤੇ ਦੋ ਗ੍ਰਨੇਡਾਂ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੀ ਹਿਰਾਸਤ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਏਨਾ ਹੀ ਨਹੀਂ ਜਦੋਂ ਪੁਲਿਸ ਨੇ ਮੁਲਜ਼ਮ ਬਲਜੀਤ ਸਿੰਘ ਅਤੇ ਉਸ ਦੇ ਪੰਜ ਸਾਥੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਦੋ ਹੈਂਡਲਰਾਂ ਬਾਰੇ ਕਈ ਰਾਜ਼ ਖੋਲ੍ਹੇ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅਟਾਰੀ ਸੈਕਟਰ ਦੇ ਨੇੜਲੇ ਪਿੰਡ ਦੀ ਜ਼ਮੀਨ ਵਿਚ ਦੋ ਵਿਦੇਸ਼ੀ ਪਿਸਤੌਲ ਲੁਕਾਏ ਸਨ। ਬਲਜੀਤ ਤੇ ਉਸ ਦੇ ਸਾਥੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਤਿੰਨ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ 'ਤੇ ਅਵਾਨ ਬਾਦਸ਼ਾਹ 222 ਅਤੇ ਬੱਟ 007 ਉੱਕਰੇ ਹੋਏ ਸਨ।
ਇਹ ਖੁਲਾਸਾ ਹੋਇਆ ਹੈ ਕਿ ਦੋਵਾਂ ਹੈਂਡਲਰਾਂ ਦੇ ਇਸ਼ਾਰੇ 'ਤੇ ਗੁਰਦਾਸਪੁਰ ਅਤੇ ਅਟਾਰੀ ਸੈਕਟਰਾਂ ਵਿਚ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਸੁੱਟੀ ਗਈ ਸੀ। ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਉਨ੍ਹਾਂ ਨੂੰ ਲੱਭਣ ਲਈ ਲਗਾਤਾਰ ਭਾਲ ਮੁਹਿੰਮ ਚਲਾ ਰਹੀ ਹੈ। ਹਾਲਾਂਕਿ ਬਲਜੀਤ ਸਿੰਘ ਅਤੇ ਉਸ ਦੇ ਸਾਥੀ ਖੇਪ ਦੀ ਸਮੱਗਰੀ ਤੋਂ ‘ਅਣਜਾਣ’ ਹਨ। ਇਹ ਸਾਹਮਣੇ ਆਇਆ ਹੈ ਕਿ ਆਈਐੱਸਆਈ ਹੈਂਡਲਰ ਦੇ 2 ਦਰਜਨ ਅਪਰਾਧੀਆਂ ਨਾਲ ਸਬੰਧ ਹਨ, ਜੋ ਅਵਾਨ ਬਾਦਸ਼ਾਹ ਤੇ ਬੱਟ ਦੇ ਇਸ਼ਾਰੇ 'ਤੇ ਹਥਿਆਰਾਂ ਨੂੰ ਟਿਕਾਣੇ ਲਗਾ ਰਹੇ ਹਨ।
ਇਹ ਜ਼ਿਕਰਯੋਗ ਹੈ ਕਿ ਅਵਾਨ ਬਾਦਸ਼ਾਹ-222 ਅਤੇ ਬੱਟ 007 ਆਈਐਸਆਈ ਦੇ ਇਸ਼ਾਰੇ 'ਤੇ ਭਾਰਤ (ਪੰਜਾਬ) ਨੂੰ 90 ਫ਼ੀਸਦੀ ਖਤਰਨਾਕ ਹਥਿਆਰ ਸਪਲਾਈ ਕਰ ਰਹੇ ਹਨ, ਦੋਵਾਂ ਦਾ ਨਾਂ ਭਿੰਡੀ ਸੈਦਾਂ ਪੁਲਿਸ ਥਾਣੇ 'ਤੇ ਹਮਲੇ ਵਿਚ ਵੀ ਸ਼ਾਮਲ ਹੈ। ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਕਈ ਰਾਜ਼ ਖੋਲ੍ਹੇ ਹਨ ਅਤੇ ਜਾਂਚ ਜਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਜੀਤ ਅਤੇ ਉਸ ਦੇ ਪੰਜ ਸਾਥੀਆਂ ਨੂੰ ਸ਼ਨੀਵਾਰ ਦੁਪਹਿਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਦੋ ਵਿਦੇਸ਼ੀ ਪਿਸਤੌਲ ਪਹਿਲਾਂ ਹੀ ਬਰਾਮਦ ਕੀਤੇ ਸਨ।