3 ਸਾਲ ਦੀ ਬੱਚੀ ਨੇ ਕਰ 'ਤਾ ਕਮਾਲ ! ਬਣਾਇਆ ਅਨੋਖਾ ਰਿਕਾਰਡ, ਇਕ ਮਿੰਟ 'ਚ 10 ਵਾਰ ਕੀਤਾ ਕ੍ਰਿਸ਼ਨ ਮੰਤਰ ਦਾ ਜਾਪ
Influencer Book of World Record ਵੱਲੋਂ 13 ਅਕਤੂਬਰ ਨੂੰ ਇਸ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਾਪਤੀ ਸੁਯਸ਼ੀ ਦੀ ਅਸਾਧਾਰਨ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ। ਨਾਲ ਹੀ ਨੌਜਵਾਨ ਮਨਾਂ ਨੂੰ ਅਧਿਆਤਮਿਕਤਾ, ਅਨੁਸ਼ਾਸਨ ਅਤੇ ਸਮਰਪਣ ਅਪਣਾਉਣ ਲਈ ਪ੍ਰੇਰਿਤ ਵੀ ਕਰਦੀ ਹੈ।
Publish Date: Sat, 06 Dec 2025 04:13 PM (IST)
Updated Date: Sat, 06 Dec 2025 04:35 PM (IST)
ਜਾਗਰਣ ਸੰਵਾਦਦਾਤਾ, ਨੈਨੀਤਾਲ : ਸ਼ਹਿਰ ਦੇ ਮੱਲੀਤਾਲ ਦੀ ਰਹਿਣ ਵਾਲੀ ਤਿੰਨ ਸਾਲ ਚਾਰ ਮਹੀਨੇ ਦੀ ਬੇਟੀ ਸੁਯਸ਼ੀ ਤਿਵਾਰੀ ਨੇ 'ਇਨਫਲੂਐਂਸਰ ਬੁੱਕ ਆਫ਼ ਵਰਲਡ' ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਸੁਯਸ਼ੀ ਨੇ 29 ਸਤੰਬਰ 2025 ਨੂੰ ਠੀਕ ਤਿੰਨ ਸਾਲ ਚਾਰ ਮਹੀਨੇ ਅਤੇ ਤਿੰਨ ਦਿਨ ਦੀ ਉਮਰ 'ਚ ਇੱਕ ਮਿੰਟ ਦੇ ਅੰਦਰ ਦਸ ਵਾਰ ਪਵਿੱਤਰ ਮੰਤਰ 'ਕ੍ਰਿਸ਼ਣਾਯ ਵਾਸੁਦੇਵਾਯ ਹਰਯੇ ਪਰਮਾਤਮਨੇ...' ਦਾ ਸ਼ੁੱਧ ਉਚਾਰਨ ਕਰ ਕੇ ਅਸਾਧਾਰਨ ਭਗਤੀ ਤੇ ਯਾਦ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। 26 ਅਪ੍ਰੈਲ 2022 ਨੂੰ ਮੱਲੀਤਾਲ ਦੇ ਰਹਿਣ ਵਾਲੇ ਆਦਿਤਿਆ ਤਿਵਾਰੀ ਤੇ ਤਨੂਜਾ ਤਿਵਾਰੀ ਦੇ ਘਰ ਜਨਮੀ ਸੁਯਸ਼ੀ ਨੇ ਇੰਨੀ ਘੱਟ ਉਮਰ 'ਚ ਅਸਾਧਾਰਨ ਇਕਾਗਰਤਾ ਅਤੇ ਅਧਿਆਤਮਕ ਪ੍ਰਤਿਭਾ ਦਿਖਾਈ ਹੈ।
'ਇਨਫਲੂਐਂਸਰ ਬੁੱਕ ਆਫ਼ ਵਰਲਡ ਰਿਕਾਰਡ' ਵੱਲੋਂ 13 ਅਕਤੂਬਰ ਨੂੰ ਇਸ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਾਪਤੀ ਸੁਯਸ਼ੀ ਦੀ ਅਸਾਧਾਰਨ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ। ਨਾਲ ਹੀ ਨੌਜਵਾਨ ਮਨਾਂ ਨੂੰ ਅਧਿਆਤਮਿਕਤਾ, ਅਨੁਸ਼ਾਸਨ ਅਤੇ ਸਮਰਪਣ ਅਪਣਾਉਣ ਲਈ ਪ੍ਰੇਰਿਤ ਵੀ ਕਰਦੀ ਹੈ।
ਇਹ ਇਕ ਜੀਵੰਤ ਉਦਾਹਰਣ ਹੈ ਕਿ ਕਿਵੇਂ ਬੱਚਿਆਂ 'ਚ ਘੱਟ ਉਮਰ ਤੋਂ ਹੀ ਦੈਵੀ ਭਾਵ ਤੇ ਬੌਧਿਕ ਸਮਰੱਥਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ। ਗੁਰੂਗ੍ਰਾਮ 'ਚ ਨਰਸਰੀ ਕਲਾਸ 'ਚ ਪੜ੍ਹ ਰਹੀ ਸੁਯਸ਼ੀ ਨੂੰ 20 ਤੋਂ ਵੱਧ ਮੰਤਰ ਜ਼ੁਬਾਨੀ ਯਾਦ ਹਨ ਅਤੇ ਉਹ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰਦੀ ਹੈ। ਉਸ ਨੂੰ ਹਨੂੰਮਾਨ ਚਾਲੀਸਾ ਵੀ ਯਾਦ ਹੈ।