ਵੱਡੀ ਖ਼ਬਰ : ਭਾਰਤ ’ਚ ਵੱਡੇ ਪੱਧਰ 'ਤੇ H1-B ਵੀਜ਼ਾ Appointment ਕਿਉਂ ਰੱਦ ਹੋਈਆਂ? ਹੁਣ ਕਰਨਾ ਪਵੇਗਾ ਲੰਬਾ ਇੰਤਜ਼ਾਰ; ਬਿਨੈਕਾਰਾਂ ਦੀਆਂ ਵਧੀਆਂ ਮੁਸ਼ਕਲਾਂ
ਅਮਰੀਕਾ ਦੇ ਸਭ ਤੋਂ ਵੱਧ ਮੰਗ ਵਾਲੇ H-1B ਵੀਜ਼ਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਵਿੱਚ ਵੱਡੇ ਪੱਧਰ 'ਤੇ ਹਜ਼ਾਰਾਂ H-1B ਵੀਜ਼ਾ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਤੈਅ ਇੰਟਰਵਿਊਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਵੀਆਂ ਤਰੀਕਾਂ ਮਿਲਣ ਵਿੱਚ ਹੁਣ ਲੰਬਾ ਸਮਾਂ ਲੱਗ ਸਕਦਾ ਹੈ। ਦਰਅਸਲ, ਜਿਨ੍ਹਾਂ ਬਿਨੈਕਾਰਾਂ ਦੀਆਂ ਇੰਟਰਵਿਊਆਂ ਪਹਿਲਾਂ ਤੋਂ ਤੈਅ ਸਨ, ਹੁਣ ਉਨ੍ਹਾਂ ਨੂੰ ਕਈ ਮਹੀਨਿਆਂ ਬਾਅਦ ਲਈ ਰੀ-ਸ਼ਡਿਊਲ ਕੀਤਾ ਗਿਆ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਅਤੇ ਜ਼ਿਆਦਾ ਸਖ਼ਤ ਬੈਕਗ੍ਰਾਊਂਡ ਅਤੇ ਸੋਸ਼ਲ ਮੀਡੀਆ ਜਾਂਚ ਨਿਯਮਾਂ ਕਾਰਨ ਅਜਿਹਾ ਹੋਇਆ ਹੈ।
Publish Date: Sun, 21 Dec 2025 10:27 AM (IST)
Updated Date: Sun, 21 Dec 2025 10:29 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ। ਅਮਰੀਕਾ ਦੇ ਸਭ ਤੋਂ ਵੱਧ ਮੰਗ ਵਾਲੇ H-1B ਵੀਜ਼ਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਵਿੱਚ ਵੱਡੇ ਪੱਧਰ 'ਤੇ ਹਜ਼ਾਰਾਂ H-1B ਵੀਜ਼ਾ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਤੈਅ ਇੰਟਰਵਿਊਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨਵੀਆਂ ਤਰੀਕਾਂ ਮਿਲਣ ਵਿੱਚ ਹੁਣ ਲੰਬਾ ਸਮਾਂ ਲੱਗ ਸਕਦਾ ਹੈ।
ਦਰਅਸਲ, ਜਿਨ੍ਹਾਂ ਬਿਨੈਕਾਰਾਂ ਦੀਆਂ ਇੰਟਰਵਿਊਆਂ ਪਹਿਲਾਂ ਤੋਂ ਤੈਅ ਸਨ, ਹੁਣ ਉਨ੍ਹਾਂ ਨੂੰ ਕਈ ਮਹੀਨਿਆਂ ਬਾਅਦ ਲਈ ਰੀ-ਸ਼ਡਿਊਲ ਕੀਤਾ ਗਿਆ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਅਤੇ ਜ਼ਿਆਦਾ ਸਖ਼ਤ ਬੈਕਗ੍ਰਾਊਂਡ ਅਤੇ ਸੋਸ਼ਲ ਮੀਡੀਆ ਜਾਂਚ ਨਿਯਮਾਂ ਕਾਰਨ ਅਜਿਹਾ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਬਿਨੈਕਾਰਾਂ ਦੀ ਵੀਜ਼ਾ ਅਪਾਉਂਟਮੈਂਟਾਂ 15 ਦਸੰਬਰ ਤੋਂ ਬਾਅਦ ਸੀ, ਉਹ ਖ਼ਾਸ ਤੌਰ 'ਤੇ ਇਸ ਨਾਲ ਪ੍ਰਭਾਵਿਤ ਹੋਏ ਹਨ। ਉੱਥੇ ਹੀ, ਕੁਝ ਇੰਟਰਵਿਊਆਂ ਤਾਂ ਅਕਤੂਬਰ 2026 ਤੱਕ ਲਈ ਰੀ-ਸ਼ਡਿਊਲ ਕੀਤੀਆਂ ਗਈਆਂ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਰੀਕੀ ਦੂਤਾਵਾਸ ਨੇ ਬਿਨੈਕਾਰਾਂ ਨੂੰ ਦਿੱਤੀ ਜਾਣਕਾਰੀ
ਇਸ ਦੌਰਾਨ, ਅਮਰੀਕੀ ਦੂਤਾਵਾਸ ਨੇ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਆਪਣੀ ਪਹਿਲਾਂ ਤੋਂ ਤੈਅ ਇੰਟਰਵਿਊ ਵਾਲੀ ਤਰੀਕ 'ਤੇ ਕੌਂਸਲਰ ਦਫ਼ਤਰ ਨਾ ਆਉਣ। ਦੱਸ ਦੇਈਏ ਕਿ ਇਸੇ ਮਹੀਨੇ ਦੂਤਾਵਾਸ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਜੇਕਰ ਤੁਹਾਨੂੰ ਕੋਈ ਅਜਿਹੀ ਈਮੇਲ ਮਿਲੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਹਾਡੀ ਵੀਜ਼ਾ Appointment ਰੀ-ਸ਼ਡਿਊਲ (ਦੁਬਾਰਾ ਨਿਰਧਾਰਤ) ਕਰ ਦਿੱਤੀ ਗਈ ਹੈ, ਤਾਂ 'ਮਿਸ਼ਨ ਇੰਡੀਆ' ਤੁਹਾਡੀ ਨਵੀਂ Appointment ਵਾਲੀ ਤਰੀਕ 'ਤੇ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਆਪਣੀ ਪਹਿਲਾਂ ਤੋਂ ਤੈਅ Appointment ਵਾਲੀ ਤਰੀਕ 'ਤੇ ਆਉਣ 'ਤੇ ਤੁਹਾਨੂੰ ਦੂਤਾਵਾਸ ਜਾਂ ਕੌਂਸਲੇਟ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ।
ਬਿਨੈਕਾਰਾਂ ਨੂੰ ਕਰਨਾ ਪਵੇਗਾ ਲੰਬਾ ਇੰਤਜ਼ਾਰ
ਜ਼ਿਕਰਯੋਗ ਹੈ ਕਿ ਵਧੀ ਹੋਈ ਜਾਂਚ-ਪੜਤਾਲ ਦੇ ਉਪਾਵਾਂ ਨੂੰ ਦੇਖਦੇ ਹੋਏ H-1B ਵੀਜ਼ਾ ਬਿਨੈਕਾਰਾਂ ਲਈ ਤੈਅ ਇੰਟਰਵਿਊਆਂ ਨੂੰ ਵੱਡੇ ਪੱਧਰ 'ਤੇ ਰੱਦ ਕਰਨ ਨਾਲ ਉਨ੍ਹਾਂ ਦੇ ਅਮਰੀਕਾ ਪਰਤਣ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਹੈ।
ਇੱਕ ਰਿਪੋਰਟ ਅਨੁਸਾਰ, ਇੰਟਰਵਿਊਆਂ ਨੂੰ ਰੀ-ਸ਼ਡਿਊਲ ਕਰਨਾ ਉਨ੍ਹਾਂ ਸਾਰੇ ਬਿਨੈਕਾਰਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀਆਂ ਇੰਟਰਵਿਊਆਂ ਪਹਿਲਾਂ 15 ਦਸੰਬਰ ਤੋਂ ਅੱਗੇ ਲਈ ਤੈਅ ਸਨ।
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਪ੍ਰਭਾਵਿਤ ਬਿਨੈਕਾਰ ਇੰਟਰਵਿਊ ਲਈ ਪਹਿਲਾਂ ਹੀ ਭਾਰਤ ਵਿੱਚ ਸਨ ਅਤੇ ਹੁਣ ਉਹ ਆਪਣੀ ਨਵੀਂ ਰੀ-ਸ਼ਡਿਊਲ ਇੰਟਰਵਿਊ ਦੀਆਂ ਤਰੀਕਾਂ ਤੱਕ ਅਮਰੀਕਾ ਵਾਪਸ ਨਹੀਂ ਜਾ ਸਕਣਗੇ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਆਪਣੀ ਨੌਕਰੀ 'ਤੇ ਵਾਪਸ ਜਾਣ ਲਈ ਵੈਲਿਡ H-1B ਵੀਜ਼ਾ ਨਹੀਂ ਹੈ।
H-1B ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕਰ ਰਿਹਾ ਹੈ ਅਮਰੀਕਾ
ਕਾਬਲੇਗੌਰ ਹੈ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਆਪਣੀ ਇਮੀਗ੍ਰੇਸ਼ਨ ਜਾਂਚ ਦੀ ਨਵੀਂ ਪਾਲਿਸੀ ਤਹਿਤ H-1B ਵੀਜ਼ਾ ਪ੍ਰੋਗਰਾਮ ਨੂੰ ਸਖ਼ਤ ਕਰ ਰਿਹਾ ਹੈ। ਹੁਣ ਵੀਜ਼ਾ ਅਪਲਾਈ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਪੋਸਟਾਂ ਅਤੇ ਪ੍ਰੋਫਾਈਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਵਿੱਚ ਸਮਾਂ ਲੱਗ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਦੀਆਂ ਅਰਜ਼ੀਆਂ ਰੱਦ ਵੀ ਹੋ ਰਹੀਆਂ ਹਨ।
ਕੀ ਹੈ H-1B ਵੀਜ਼ਾ?
H-1B ਵੀਜ਼ਾ ਪ੍ਰੋਗਰਾਮ ਦੇ ਅਧੀਨ ਕੰਪਨੀਆਂ ਖਾਸ ਹੁਨਰ ਵਾਲੇ ਵਿਦੇਸ਼ੀ ਵਰਕਰਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਲਈ ਨੌਕਰੀ 'ਤੇ ਰੱਖਦੀਆਂ ਹਨ। ਸ਼ੁਰੂ ਵਿੱਚ ਇਹ ਵੀਜ਼ਾ ਤਿੰਨ ਸਾਲਾਂ ਲਈ ਦਿੱਤਾ ਜਾਂਦਾ ਹੈ, ਬਾਅਦ ਵਿੱਚ ਇਸ ਨੂੰ ਹੋਰ ਤਿੰਨ ਸਾਲਾਂ ਲਈ ਰਿਨਿਊ ਕਰਨ ਦੀ ਵਿਵਸਥਾ ਹੈ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਮਨਜ਼ੂਰ ਹੋਈਆਂ ਸਾਰੀਆਂ H-1B ਵੀਜ਼ਾ ਅਰਜ਼ੀਆਂ ਵਿੱਚੋਂ ਕਰੀਬ 71 ਫੀਸਦੀ ਭਾਰਤੀ ਸਨ। ਇਸੇ ਸਾਲ ਸਤੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਘੋਸ਼ਣਾ 'ਤੇ ਦਸਤਖਤ ਕੀਤੇ ਸਨ, ਜਿਸ ਵਿੱਚ H-1B ਵੀਜ਼ਾ ਦੀ ਫੀਸ ਵਧਾ ਕੇ $100,000 ਕਰ ਦਿੱਤੀ ਗਈ ਸੀ।