Kangana Ranaut ਨੇ ਕਿਹਾ, 'ਉਨ੍ਹਾਂ ਵਾਰ-ਵਾਰ ਕਿਹਾ ਹੈ ਕਿ ਉਹ ਕਦੇ ਭਾਰਤ ਨਹੀਂ ਆਏ ਤੇ ਹਰਿਆਣਾ ਚੋਣਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਇਸ ਸੰਸਦ ਵੱਲੋਂ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦੀ ਹਾਂ। ਸ਼ਖਸੀਅਤ ਦੇ ਅਧਿਕਾਰਾਂ (Personality Rights) ਦੀ ਉਲੰਘਣਾ ਕਰਨਾ ਵੱਡਾ ਅਪਰਾਧ ਹੈ। ਮੈਨੂੰ ਦੁੱਖ ਹੈ ਕਿ ਉਨ੍ਹਾਂ ਦੀ ਤਸਵੀਰ ਇੱਥੇ ਇਸਤੇਮਾਲ ਕੀਤੀ ਗਈ।'

ਡਿਜੀਟਲ ਡੈਸਕ, ਨਵੀਂ ਦਿੱਲੀ : ਫਿਲਮ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਉਸ ਬ੍ਰਾਜ਼ੀਲ ਦੀ ਔਰਤ ਤੋਂ ਮਾਫ਼ੀ ਮੰਗੀ ਹੈ, ਜੋ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਵੋਟ-ਚੋਰੀ' ਦੇ ਦਾਅਵਿਆਂ ਦਾ ਚਿਹਰਾ ਬਣ ਗਈ ਸੀ। ਚੋਣ ਸੁਧਾਰਾਂ 'ਤੇ ਬਹਿਸ ਦੌਰਾਨ ਲੋਕ ਸਭਾ 'ਚ ਬੋਲਦਿਆਂ ਮੰਡੀ ਤੋਂ ਸੰਸਦ ਮੈਂਬਰ ਨੇ ਕਿਹਾ, "ਹਰ ਔਰਤ ਨੂੰ ਆਪਣੀ ਮਾਣ-ਮਰਿਆਦਾ ਦਾ ਅਧਿਕਾਰ ਹੈ" ਤੇ ਬਿਨਾਂ ਇਜਾਜ਼ਤ ਬ੍ਰਾਜ਼ੀਲੀਆਈ ਔਰਤ ਦੀ ਤਸਵੀਰ ਇਸਤੇਮਾਲ ਕਰਨ ਲਈ ਕਾਂਗਰਸ ਨੇਤਾ ਦੀ ਆਲੋਚਨਾ ਕੀਤੀ।
ਕੰਗਨਾ ਨੇ ਕਿਹਾ, 'ਉਨ੍ਹਾਂ ਵਾਰ-ਵਾਰ ਕਿਹਾ ਹੈ ਕਿ ਉਹ ਕਦੇ ਭਾਰਤ ਨਹੀਂ ਆਏ ਤੇ ਹਰਿਆਣਾ ਚੋਣਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਇਸ ਸੰਸਦ ਵੱਲੋਂ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦੀ ਹਾਂ। ਸ਼ਖਸੀਅਤ ਦੇ ਅਧਿਕਾਰਾਂ (Personality Rights) ਦੀ ਉਲੰਘਣਾ ਕਰਨਾ ਵੱਡਾ ਅਪਰਾਧ ਹੈ। ਮੈਨੂੰ ਦੁੱਖ ਹੈ ਕਿ ਉਨ੍ਹਾਂ ਦੀ ਤਸਵੀਰ ਇੱਥੇ ਇਸਤੇਮਾਲ ਕੀਤੀ ਗਈ।'
ਰਣੌਤ ਨੇ ਕਿਹਾ ਕਿ ਵੋਟਰ ਸੂਚੀ 'ਚ ਸੁਧਾਰ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਲੈ ਕੇ ਵਿਰੋਧੀ ਧਿਰ ਨੇ "ਡਰਾਮਾ" ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਕੱਲ੍ਹ ਆਪਣੇ ਭਾਸ਼ਣ ਦੌਰਾਨ ਵਾਰ-ਵਾਰ ਭਟਕ ਰਹੇ ਸਨ। ਭਾਜਪਾ ਨੇਤਾ ਨੇ ਕਿਹਾ, "ਖਾਦੀ 'ਚ ਧਾਗੇ ਹਨ, ਧਾਗਿਆਂ 'ਚ ਲੋਕ ਹਨ'। ਉਨ੍ਹਾਂ ਨੂੰ ਮੁੱਦੇ 'ਤੇ ਆਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਆਪਣੀ ਗੱਲ ਰੱਖ ਰਹੇ ਹਨ। ਆਖਿਰ 'ਚ, ਉਹ ਫਿਰ ਉਸੇ ਔਰਤ ਬਾਰੇ ਗੱਲ ਕਰਨ ਲੱਗੇ।"
ਬਹਿਸ ਦੌਰਾਨ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਰਾਹੁਲ ਗਾਂਧੀ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਹਰਿਆਣਾ ਦੀ ਵੋਟਰ ਸੂਚੀ 'ਚ ਇਕ "ਬ੍ਰਾਜ਼ੀਲੀਆਈ ਔਰਤ" ਦਾ ਨਾਂ "22 ਵਾਰ" ਆਇਆ ਹੈ ਜਿਸ ਔਰਤ ਦੀ ਪਛਾਣ ਲਾਰੀਸਾ ਨੇਰੀ ਵਜੋਂ ਹੋਈ, ਉਸਦੀ ਇਕ ਤਸਵੀਰ ਪਿਛਲੇ ਮਹੀਨੇ ਵਾਇਰਲ ਹੋਈ ਸੀ, ਜਦੋਂ ਰਾਹੁਲ ਨੇ ਇਕ ਪ੍ਰੈੱਸ ਮੀਟ 'ਚ ਇਹ ਹੈਰਾਨ ਕਰਨ ਵਾਲਾ ਦੋਸ਼ ਲਗਾਇਆ ਸੀ।
ਹੇਅਰਡ੍ਰੈਸਰ ਨੇਰੀ ਨੇ ਇੱਕ ਸੋਸ਼ਲ ਮੀਡੀਆ ਵੀਡੀਓ ਵਿੱਚ ਸਪੱਸ਼ਟ ਕੀਤਾ ਸੀ ਕਿ ਇਹ ਤਸਵੀਰ ਕਈ ਸਾਲ ਪਹਿਲਾਂ ਲਈ ਗਈ ਸੀ, ਜਦੋਂ ਉਹ 20 ਸਾਲ ਦੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮਾਡਲ ਨਹੀਂ ਹਨ ਅਤੇ ਉਨ੍ਹਾਂ ਨੇ ਇੱਕ ਦੋਸਤ ਦੀ ਮਦਦ ਕਰਨ ਲਈ ਫੋਟੋ ਖਿਚਵਾਈ ਸੀ। ਫੋਟੋਗ੍ਰਾਫਰ ਨੇ ਆਨਲਾਈਨ ਤਸਵੀਰ ਸਾਂਝੀ ਕਰਨ ਲਈ ਉਨ੍ਹਾਂ ਦੀ ਇਜਾਜ਼ਤ ਮੰਗੀ ਸੀ ਅਤੇ ਉਨ੍ਹਾਂ ਨੇ ਇਸਦੀ ਇਜਾਜ਼ਤ ਦੇ ਦਿੱਤੀ ਸੀ। ਉਦੋਂ ਤੋਂ, ਉਨ੍ਹਾਂ ਦੀ ਤਸਵੀਰ ਨੂੰ ਹਜ਼ਾਰਾਂ ਪ੍ਰਕਾਸ਼ਨਾਂ ਨੇ ਇੱਕ ਪ੍ਰਤੀਨਿਧ ਤਸਵੀਰ (Representational Image) ਦੇ ਤੌਰ 'ਤੇ ਵਰਤਿਆ ਹੈ।