ਇਸ ਲਈ ਯਾਤਰਾ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਐਤਵਾਰ ਨੂੰ ਉਤਰਾਖੰਡ ਦੇ ਕਰਣਪ੍ਰਯਾਗ ’ਚ ਹੋਈ ਨੰਦਾ ਦੇਵੀ ਰਾਜਜਾਤ ਕਮੇਟੀ ਦੀ ਮੀਟਿੰਗ ’ਚ ਕਿਹਾ ਗਿਆ ਕਿ ਸਤੰਬਰ ’ਚ ਉੱਚ ਹਿਮਾਲਯੀ ਖੇਤਰ ’ਚ ਆਯੋਜਨ ਖ਼ਤਰਿਆ ਭਰਿਆ ਹੋ ਸਕਦਾ ਹੈ, ਲਿਹਾਜ਼ਾ 2026 ’ਚ ਰਾਜਜਾਤ ਦਾ ਆਯੋਜਨ ਸੰਭਵ ਨਹੀਂ ਹੋ ਪਾਵੇਗਾ।

ਸੰਵਾਦ ਸਗਿਯੋਗੀ, ਜਾਗਰਣ, ਕਰਣਪ੍ਰਯਾਗ (ਚਮੋਲੀ) : ਹਿਮਾਲਯੀ ਮਹਾਂਕੁੰਭ ਨੰਦਾ ਦੇਵੀ ਰਾਜਜਾਤ-2026 ਦਾ ਆਯੋਜਨ ਹੁਣ ਸਾਲ 2027 ’ਚ ਹੋਵੇਗਾ। ਇਸ ਸਾਲ ਜੇਠ (ਮਈ-ਜੂਨ ਦੇ ਅੱਧ) ’ਚ ਮਲਮਾਸ (ਅਧਿਮਾਸ) ਦੇ ਚੱਲਦਿਆਂ ਰਾਜਜਾਤ ਦੇ ਆਯੋਜਨ ਦੀਆਂ ਤਰੀਕਾਂ ਕਾਫੀ ਅੱਗੇ ਚਲੀਆਂ ਗਈਆਂ ਹਨ। ਇਸ ਲਈ ਯਾਤਰਾ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਐਤਵਾਰ ਨੂੰ ਉਤਰਾਖੰਡ ਦੇ ਕਰਣਪ੍ਰਯਾਗ ’ਚ ਹੋਈ ਨੰਦਾ ਦੇਵੀ ਰਾਜਜਾਤ ਕਮੇਟੀ ਦੀ ਮੀਟਿੰਗ ’ਚ ਕਿਹਾ ਗਿਆ ਕਿ ਸਤੰਬਰ ’ਚ ਉੱਚ ਹਿਮਾਲਯੀ ਖੇਤਰ ’ਚ ਆਯੋਜਨ ਖ਼ਤਰਿਆ ਭਰਿਆ ਹੋ ਸਕਦਾ ਹੈ, ਲਿਹਾਜ਼ਾ 2026 ’ਚ ਰਾਜਜਾਤ ਦਾ ਆਯੋਜਨ ਸੰਭਵ ਨਹੀਂ ਹੋ ਪਾਵੇਗਾ।
ਕਮੇਟੀ ਦੇ ਚੇਅਰਮੈਨ ਡਾ. ਰਾਕੇਸ਼ ਕੁੰਵਰ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਜ਼ਿਲ੍ਹਾ ਅਧਿਕਾਰੀ ਚਮੋਲੀ ਦੇ ਪੱਤਰ ਤੇ ਨੰਦਾ ਦੇਵੀ ਰਾਜਜਾਤ ਮਾਰਗ ਅਧਿਐਨ ਕਮੇਟੀ ਦੀ ਰਿਪੋਰਟ ’ਤੇ ਚਰਚਾ ਹੋਈ। ਕਿਹਾ ਗਿਆ ਕਿ ਮਲਮਾਸ ਦੇ ਕਾਰਨ 2026 ’ਚ ਨੰਦਾ ਨੌਮੀ ਤਿਥੀ 20 ਸਤੰਬਰ ਨੂੰ ਪੈ ਰਹੀ ਹੈ। ਇਸ ਨਾਲ ਰਾਜਜਾਤ ਅਗਸਤ ਦੀ ਬਜਾਏ ਸਤੰਬਰ ’ਚ ਸ਼ੁਰੂ ਹੋ ਪਾਵੇਗੀ, ਜਦਕਿ ਇਸ ਦੌਰਾਨ ਉੱਚ ਹਿਮਾਲਯੀ ਖੇਤਰ ’ਚ ਚੁਣੌਤੀਆਂ ਵੱਧ ਜਾਂਦੀਆਂ ਹਨ। ਅਜਿਹੇ ’ਚ ਰਾਜਜਾਤ ਦਾ ਆਯੋਜਨ 2027 ’ਚ ਕਰਵਾਉਣਾ ਹਰ ਪਾਸਿਓਂ ਸਹੀ ਹੋਵੇਗਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਭੁਵਨ ਨੌਟੀਆਲ, ਸੁਸ਼ੀਲ ਰਾਵਤ, ਜੈ ਵਿਕਰਮ ਸਿੰਘ ਕੁੰਵਰ, ਭੁਵਨ ਹਟਵਾਲ, ਬਿਜੇਂਦਰ ਸਿੰਘ, ਮਹਾਨੰਦ ਮੈਠਾਣੀ, ਡੀਡੀ ਕੁਨਿਆਲ, ਪ੍ਰਿਥਵੀ ਸਿੰਘ ਰਾਵਤ ਆਦਿ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਡਾ. ਰਾਕੇਸ਼ ਕੁੰਵਰ ਨੇ ਕਿਹਾ ਕਿ ਸਾਲ 2027 ’ਚ ਬਸੰਤ ਪੰਚਮੀ ਦੇ ਮੌਕੇ ਗੜ੍ਹਵਾਲ ਰਾਜਵੰਸ਼ੀ ਕਾਂਸੁਵਾ ਪਿੰਡ ਦੇ ਰਾਜਕੁੰਵਰ ਮੰਦਾ ਦੇਵੀ ਮੰਦਰ ਨੌਟੀ ’ਚ ਰਾਜਜਾਤ ਨੂੰ ਲੈ ਕੇ ਮਨੌਤੀ ਮੰਗਣਗੇ ਤੇ ਪੰਚਾਂਗ ਗਣਨਾ ਅਨੁਸਾਰ, ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ 2026 ’ਚ ਰਾਜਜਾਤ ਦੇ ਮਹੂਰਤ ਦਾ ਐਲਾਨ ਨਹੀਂ ਹੋਇਆ ਹੈ ਤੇ ਯਾਤਰਾ ਸਿਰਫ ਤਜਵੀਜ਼ਸ਼ੁਦਾ ਸੀ। ਇਸ ਤੋਂ ਇਲਾਵਾ ਮੀਟਿੰਗ ’ਚ ਆਯੋਜਨ ਨੂੰ ਲੈ ਕੇ ਕਈ ਅਹਿਮ ਮਤੇ ਵੀ ਪਾਸ ਹੋਏ।
--
20 ਪੜਾਵਾਂ ਤੋਂ ਹੋ ਕੇ ਲੰਘਦੀ ਹੈ 280 ਕਿਮੀ ਦੀ ਯਾਤਰਾ
ਚਮੋਲੀ ਜ਼ਿਲ੍ਹੇ ਦੇ ਉੱਚ ਹਿਮਾਲਯੀ ਖੇਤਰ ’ਚ 12 ਸਾਲਾਂ ਬਾਅਦ ਹੋਣ ਵਾਲੀ ਏਸ਼ੀਆ ਦੀ ਸਭ ਤੋਂ ਲੰਬੀ 280 ਕਿਲੋਂਮੀਟਰ ਦੀ ਧਾਰਮਿਕ ਪੈਦਲ ਯਾਤਰਾ 20 ਪੜਾਵਾਂ ਤੋਂ ਹੋ ਕੇ ਲੰਘਦੀ ਹੈ। ਇਨ੍ਹਾਂ ’ਚੋਂ ਪੰਜ ਪੜਾਅ ਸੁੱਕੇ ਤੇ ਤੰਗ ਹਨ। 20 ਦਿਨਾਂ ਦੀ ਇਹ ਯਾਤਰਾ ਨੌਟੀ ਸਥਿਤ ਨੰਦਾ ਦੇਵੀ ਮੰਤਰ ਤੋਂ ਸ਼ੁਰੂ ਹੁੰਦੀ ਹੈ ਤੇ ਸਮੁੰਦਰ ਤਲ ਤੋਂ 14,600 ਫੁੱਟ ਦੀ ਉਚਾਈ ਤੋਂ ਹੁੰਦੇ ਹੋਏ ਹੋਮਕੁੰਡ ਪਹੁੰਚ ਕੇ ਪੂਰਨ ਹੁੰਦੀ ਹੈ। ਇਸਦੇ ਪਰਤਣ ਦਾ ਮਾਰਗ ਚੰਦਨੀਆਘਟ ਤੋਂ ਸੁਤੋਲ ਤੇ ਘਾਟ ਹੁੰਦੇ ਹੋਏ ਹੈ। ਇਸ ਤੋਂ ਪਹਿਲਾਂ ਰਾਜਜਾਤ ਦਾ ਆਯੋਜਨ ਸਾਲ 2014 ’ਚ ਹੋਇਆ ਸੀ।