Supermoon: ਅੱਜ ਹੈ ਸਾਲ ਦਾ ਆਖਰੀ ਸੁਪਰਮੂਨ, ਅਸਮਾਨ 'ਚ ਦਿਖਾਈ ਦੇਵੇਗਾ ਸ਼ਾਨਦਾਰ ਨਜ਼ਾਰਾ
ਸਵੇਰ ਹੁੰਦੇ ਹੀ ਇਹ ਪੱਛਮੀ ਦਿਸ਼ਾ ਵਿਚ ਡੁੱਬੇਗਾ। ਇਹ ਸੁਪਰ ਮੂਨ ਚਾਰ ਸੁਪਰ ਮੂਨ ਦੀ ਲੜੀ ਦਾ ਤੀਜਾ ਤੇ ਸਾਲ 2025 ਦਾ ਆਖ਼ਰੀ ਪੂਰਨ ਚੰਦਰਮਾ ਹੈ। ਇਸ ਲੜੀ ਦਾ ਚੌਥਾ ਸੁਪਰ ਮੂਨ ਜਨਵਰੀ 2026 ਵਿਚ ਦਿਖਾਈ ਦੇਵੇਗਾ।
Publish Date: Thu, 04 Dec 2025 09:35 AM (IST)
Updated Date: Thu, 04 Dec 2025 09:39 AM (IST)
ਅਮਲੇਂਦੁ ਤ੍ਰਿਪਾਠੀ, ਜਾਗਰਣ, ਪ੍ਰਯਾਗਰਾਜ : ਦਸੰਬਰ ਮਹੀਨੇ ਦੌਰਾਨ ਕਈ ਖਗੋਲੀ ਘਟਨਾਵਾਂ ਵਾਪਰਨ ਵਾਲੀਆਂ ਹਨ। ਵੀਰਵਾਰ ਰਾਤ ਸਾਲ ਦਾ ਆਖ਼ਰੀ ਸੁਪਰ ਮੂਨ ਦਿਖਾਈ ਦੇਵੇਗਾ। ਸੂਰਜ ਡੁੱਬਣ ਦੇ ਨਾਲ ਹੀ ਪੂਰਬ ਦਿਸ਼ਾ ਵਿਚ ਚੰਦਰਮਾ ਦੇ ਦਰਸ਼ਨ ਹੋਣਗੇ ਜੋ ਅੱਧੀ ਰਾਤ ਦੇ ਕਰੀਬ ਆਪਣੀ ਸਭ ਤੋਂ ਵੱਧ ਉਚਾਈ ’ਤੇ ਹੋਵੇਗਾ। ਸਵੇਰ ਹੁੰਦੇ ਹੀ ਇਹ ਪੱਛਮੀ ਦਿਸ਼ਾ ਵਿਚ ਡੁੱਬੇਗਾ। ਇਹ ਸੁਪਰ ਮੂਨ ਚਾਰ ਸੁਪਰ ਮੂਨ ਦੀ ਲੜੀ ਦਾ ਤੀਜਾ ਤੇ ਸਾਲ 2025 ਦਾ ਆਖ਼ਰੀ ਪੂਰਨ ਚੰਦਰਮਾ ਹੈ। ਇਸ ਲੜੀ ਦਾ ਚੌਥਾ ਸੁਪਰ ਮੂਨ ਜਨਵਰੀ 2026 ਵਿਚ ਦਿਖਾਈ ਦੇਵੇਗਾ।
ਜਵਾਹਰ ਤਾਰਾਮੰਡਲ ਦੀ ਵਿਗਿਆਨੀ ਸੁਰੂਰ ਫਾਤਿਮਾ ਮੁਤਾਬਕ, ਇਸ ਸੁਪਰ ਮੂਨ ਨੂੰ ‘ਕੋਲਡ ਸੁਪਰ ਮੂਨ’ ਕਿਹਾ ਜਾਂਦਾ ਹੈ। ਨਾਰੰਗੀ ਰੰਗ ਦਾ ਇਹ ਚੰਦਰਮਾ ਧਰਤੀ ਦੇ ਨੇੜੇ ਹੋਣ ਕਾਰਨ 10 ਫ਼ੀਸਦੀ ਵੱਡਾ ਤੇ 30 ਫ਼ੀਸਦੀ ਜ਼ਿਆਦਾ ਚਮਕੀਲਾ ਦਿਖਾਈ ਦੇਵੇਗਾ। ਇਸ ਦੀ ਧਰਤੀ ਤੋਂ ਦੂਰੀ 3,57,000 ਕਿਲੋਮੀਟਰ ਹੋਵੇਗੀ। ਇਸ ਨੂੰ ‘ਲਾਂਗ ਨਾਈਟ ਮੂਨ’ ਤੇ ‘ਮੂਨ ਬਿਫੋਰ ਯੂਲ’ ਵੀ ਕਿਹਾ ਜਾਂਦਾ ਹੈ ਜਿਹੜਾ ਕ੍ਰਿਸਮਿਸ ਤੋਂ ਪਹਿਲਾਂ ਦਾ ਚੰਦਰਮਾ ਹੈ।