ਨਵੀਂ ਗਾਈਡਲਾਈਨ ਦੇ ਤਹਿਤ ਇਕ ਹੀ ਸ਼ਹਿਰ ਦੇ ਯਾਤਰੀਆਂ ਨੂੰ ਇਕ ਹੀ ਇਮਾਰਤ ’ਚ ਰੁਕਣ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਮੀਆਂ-ਬੀਵੀ ਜਾਂ ਨੇੜਲੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਪਰ ਨੇੜਲੇ ਕਮਰੇ ਅਲਾਟ ਕੀਤੇ ਜਾ ਸਕਦੇ ਹਨ ਤਾਂਕਿ ਲੋੜ ਪੈਣ ’ਤੇ ਮਦਦ ਮਿਲ ਸਕੇ। ਬਿਨਾਂ ਮਹਿਰਮ ਵਾਲੀਆਂ ਔਰਤਾਂ ਭਾਵ ਅਜਿਹੀਆਂ ਔਰਤਾਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਪੁੱਤਰ ਨਾਲ ਯਾਤਰਾ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਵੱਖਰੇ ਸਮੂਹਾਂ ’ਚ ਕਮਰੇ ਦਿੱਤੇ ਜਾਣਗੇ।

ਸ਼ੋਭਿਤ ਸ੍ਰੀਵਾਸਤਵ, ਜਾਗਰਣ, ਲਖਨਊ : ਸਾਊਦੀ ਅਰਬ ਨੇ ਹਜ ਯਾਤਰਾ 2026 ਲਈ ਅਹਿਮ ਬਦਲਾਅ ਕੀਤੇ ਹਨ। ਇਸ ਵਾਰ ਹਜ ਯਾਤਰਾ ਦੌਰਾਨ ਮੀਆਂ-ਬੀਵੀ ਇਕ ਕਮਰੇ ’ਚ ਨਹੀਂ ਰਹਿ ਸਕਣਗੇ। ਮਹਿਲਾ ਤੇ ਮਰਦ ਯਾਤਰੀਆਂ ਨੂੰ ਵੱਖ-ਵੱਖ ਕਮਰਿਆਂ ’ਚ ਠਹਿਰਾਇਆ ਜਾਵੇਗਾ। ਮਰਦਾਂ ਨੂੰ ਮਹਿਲਾਵਾਂ ਦੇ ਕਮਰਿਆਂ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਵਾਰ ਹਜ ਯਾਤਰੀਆਂ ਨੂੰ ਰਸੋਈਘਰ ’ਚ ਖਾਣਾ ਬਣਾਉਣ ਦੀ ਵੀ ਸਹੂਲਤ ਨਹੀਂ ਮਿਲੇਗੀ। ਉਨ੍ਹਾਂ ਨੂੰ ਬਾਹਰੋਂ ਖਾਣਾ ਮੰਗਵਾ ਕੇ ਖਾਣਾ ਪਵੇਗਾ। ਉਥੇ ਹੀ, ਹਜ ਕਮੇਟੀ ਆਫ ਇੰਡੀਆ ਇਸ ਵਾਰ ਸਾਰੇ ਹਜ ਯਾਤਰੀਆਂ ਨੂੰ ਮੁਫ਼ਤ ਸਮਾਰਟ ਵਾਚ ਦੇਵੇਗੀ। ਇਸ ਨਾਲ ਯਾਤਰਾ ਵਧ ਸੁਰੱਖਿਅਤ, ਪ੍ਰਬੰਧਤ ਤੇ ਤਕਨੀਕੀ ਤੌਰ ’ਤੇ ਸਮਰੱਥ ਹੋਵੇਗੀ। ਸਾਲ 2026 ਦੀ ਹਜ ਯਾਤਰਾ ਅਪ੍ਰੈਲ-ਮਈ ’ਚ ਹੋਵੇਗੀ।
ਪਿਛਲੇ ਸਾਲ ਸਾਊਦੀ ਅਰਬ ਸਰਕਾਰ ਨੇ ਭਾਰਤ ਸਰਕਾਰ ਦੀ ਵਿਸ਼ੇਸ਼ ਅਪੀਲ ’ਤੇ ਯਾਤਰੀਆਂ ਦੀ ਉਮਰ ਤੇ ਸਮਾਜਿਕ ਹਾਲਾਤ ਨੂੰ ਦੇਖਦੇ ਹੋਏ ਸਾਂਝਾ ਕਮਰਾ ਤੇ ਖਾਣਾ ਬਣਾਉਣ ਦੀ ਵਿਸ਼ੇਸ਼ ਛੋਟ ਦਿੱਤੀ ਸੀ, ਜੋ ਇਸ ਸਾਲ ਖ਼ਤਮ ਕਰ ਦਿੱਤੀ ਗਈ ਹੈ। ਦੂਜੇ ਦੇਸ਼ਾਂ ਲਈ ਇਹ ਪ੍ਰਬੰਧ ਪਹਿਲਾਂ ਤੋਂ ਲਾਗੂ ਹੈ। ਇਸ ਨਾਲ ਭਾਰਤੀਆਂ ਦੀ ਹਜ ਯਾਤਰਾ ਕੁਝ ਹੋਰ ਮਹਿੰਗੀ ਹੋ ਸਕਦੀ ਹੈ। ਹੁਣ ਭਾਰਤ ਸਰਕਾਰ ਤੇ ਹਜ ਕਮੇਟੀ ਆਫ ਇੰਡੀਆ ਉਥੇ ਹਜ ਯਾਤਰੀਆਂ ਲਈ ਕੇਟਰਿੰਗ ਦਾ ਪ੍ਰਬੰਧ ਕਰਨ ਸਮੇਤ ਦੂਜੇ ਬਦਲਾਂ ’ਤੇ ਵਿਚਾਰ ਕਰ ਰਹੀ ਹੈ।
ਨਵੀਂ ਗਾਈਡਲਾਈਨ ਦੇ ਤਹਿਤ ਇਕ ਹੀ ਸ਼ਹਿਰ ਦੇ ਯਾਤਰੀਆਂ ਨੂੰ ਇਕ ਹੀ ਇਮਾਰਤ ’ਚ ਰੁਕਣ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਮੀਆਂ-ਬੀਵੀ ਜਾਂ ਨੇੜਲੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਪਰ ਨੇੜਲੇ ਕਮਰੇ ਅਲਾਟ ਕੀਤੇ ਜਾ ਸਕਦੇ ਹਨ ਤਾਂਕਿ ਲੋੜ ਪੈਣ ’ਤੇ ਮਦਦ ਮਿਲ ਸਕੇ। ਬਿਨਾਂ ਮਹਿਰਮ ਵਾਲੀਆਂ ਔਰਤਾਂ ਭਾਵ ਅਜਿਹੀਆਂ ਔਰਤਾਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਪੁੱਤਰ ਨਾਲ ਯਾਤਰਾ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਵੱਖਰੇ ਸਮੂਹਾਂ ’ਚ ਕਮਰੇ ਦਿੱਤੇ ਜਾਣਗੇ। ਹਜ ਯਾਤਰਾ ਦੌਰਾਨ ਇਸ ਵਾਰ ਸਾਰਿਆਂ ਨੂੰ ਸਮਾਰਟ ਵਾਚ ਦਿੱਤੀ ਜਾਵੇਗੀ। ਇਹ ਵਾਚ ਵਿਸ਼ੇਸ਼ ਰੂਪ ਨਾਲ ਉਨ੍ਹਾਂ ਸੀਨੀਅਰ ਨਾਗਰਿਕਾਂ ਲਈ ਲਾਹੇਵੰਦ ਹੋਵੇਗੀ, ਜੋ ਸਮਾਰਟ ਫੋਨ ’ਚ ਐਪ ਦੀ ਵਰਤੋਂ ਨਹੀਂ ਕਰ ਪਾਉਂਦੇ। ਇਹ ਵਾਚ ਹਜ ਸਹੂਲਤ ਐਪ-2.0 ਨਾਲ ਜੁੜੀ ਰਹੇਗੀ। ਇਹ ਐਪ ਸਾਰੇ ਹਜ ਯਾਤਰੀਆਂ ਲਈ ਜ਼ਰੂਰੀ ਹੈ। ਇਹ ਘੜੀ ਹੱਥ ’ਤੇ ਬੱਝੀ ਰਹੇਗੀ, ਜਿਸ ਨਾਲ ਇਸਦੇ ਗੁਆਚਣ ਦਾ ਖ਼ਤਰਾ ਨਹੀਂ ਰਹੇਗਾ