ਜੂਨੀਅਰ ਟਰੰਪ ਨੇ ਮਹਿਲਾ ਮਿੱਤਰ ਨਾਲ ਦੇਖਿਆ ਤਾਜ ਮਹਿਲ, ਸੁੰਦਰਤਾ ਤੋਂ ਹੋਏ ਮੋਹਿਤ
ਟਰੰਪ ਜੂਨੀਅਰ ਉਦੈਪੁਰ ਵਿਚ ਫਲੋਰੀਡਾ ਦੇ ਭਾਰਤੀ ਮੂਲ ਦੇ ਅਮਰੀਕੀ ਵਪਾਰੀ ਰਾਜੂ ਮੰਟੇਨਾ ਦੇ ਪਰਿਵਾਰ ਵਿਚ ਹੋਣ ਵਾਲੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਹਨ। ਰਾਜੂ, ਡੋਨਾਲਡ ਟਰੰਪ ਦੇ ਮਿੱਤਰ ਹਨ। ਗਾਈਡ ਨਿਤਿਨ ਦੱਸਦਾ ਹੈ ਕਿ ਉਸੇ ਨੇ ਹੀ ਫਰਵਰੀ 2020 ਵਿਚ ਡੋਨਾਲਡ ਟਰੰਪ ਨੂੰ ਤਾਜ ਮਹਿਲ ਦੀ ਯਾਤਰਾ ਕਰਵਾਈ ਸੀ।
Publish Date: Fri, 21 Nov 2025 12:26 PM (IST)
Updated Date: Fri, 21 Nov 2025 12:31 PM (IST)
ਜਾਸ, ਆਗਰਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਆਪਣੀ ਮਹਿਲਾ ਮਿੱਤਰ ਅਤੇ ਦੋ ਅਮਰੀਕੀ ਦੋਸਤਾਂ ਨਾਲ ਵੀਰਵਾਰ ਨੂੰ ਤਾਜ ਮਹਿਲ ਦੇਖਿਆ। ਉਹ ਲਗਭਗ ਇਕ ਘੰਟਾ ਇੱਥੇ ਰਹੇ। ਗਾਈਡ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੇ ਪਿਤਾ ਡੋਨਾਲਡ ਟਰੰਪ ਦੀ ਤਾਜ ਮਹਿਲ ਯਾਤਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਗਾਈਡ ਨੂੰ ਉਨ੍ਹਾਂ ਕਿਹਾ, ‘ਤਾਜ ਮਹਿਲ ਬਹੁਤ ਖੂਬਸੂਰਤ ਹੈ, ਇਸ ਦੀ ਕਲਾ ਬੇਮਿਸਾਲ ਹੈ, ਇਸ ਨੂੰ ਬਣਾਉਣ ਵਾਲੇ ਕਾਰੀਗਰ ਬੇਹਦ ਕਾਬਿਲ ਹੋਣਗੇ।’