ਬਲੱਡ ਪ੍ਰੈਸ਼ਰ ਮਾਨੀਟਰ, ਲਗਾਤਾਰ ਗਲੂਕੋਜ਼ ਮਾਪਣ ਵਾਲੇ ਸੈਂਸਰ ਤੇ ਅਲਟ੍ਰਾਸਾਊਂਡ ਪੈਚ ਵਰਗੇ ਵਿਅਰੇਬਲ ਹੈਲਥਕੇਅਰ ਯੰਤਰਾਂ ਦੀ ਆਲਮੀ ਵਰਤੋਂ ਸਾਲ 2050 ਤੱਕ 42 ਗੁਣਾ ਵਧ ਸਕਦੀ ਹੈ। ਇਕ ਅਧਿਐਨ ਅਨੁਸਾਰ, ਉਸ ਸਮੇਂ ਦੁਨੀਆ ਭਰ ’ਚ ਹਰ ਸਾਲ ਕਰੀਬ ਦੋ ਅਰਬ ਵਿਅਰੇਬਲ ਯੰਤਰਾਂ ਦੀ ਖਪਤ ਹੋਵੇਗੀ, ਜਿਸ ਨਾਲ ਲਗਪਗ 3.4 ਮੀਟ੍ਰਿਕ ਟਨ ਕਾਬਰਨ ਡਾਈਆਕਸਾਈਡ ਦੇ ਬਰਾਬਰ ਨਿਕਾਸੀ ਹੋਣ ਦਾ ਅੰਦਾਜ਼ਾ ਹੈ। ਨਿਕਾਸੀ ਵਧਾਉਣ ’ਚ ਚੀਨ ਤੇ ਭਾਰਤ ਦੁਨੀਆ ’ਚ ਸਭ ਤੋਂ ਅੱਗੇ ਰਹਿਣਗੇ।

ਨਵੀਂ ਦਿੱਲੀ (ਪੀਟੀਆਈ) : ਸਿਹਤ ਪ੍ਰਤੀ ਵਧਦੀ ਜਾਗਰੂਕਤਾ ਵਿਅਰਬੇਲ ਹੈਲਥ ਕੇਅਰ ਯੰਤਰਾਂ ’ਤੇ ਨਿਰਭਰਤਾ ਨੂੰ ਵੀ ਤੇਜ਼ੀ ਨਾਲ ਵਧਾ ਰਹੀ ਹੈ। ਇਸ ਨਾਲ ਲੋਕਾਂ ਦਾ ਮੈਡੀਕਲ ਬਿੱਲ ਤਾਂ ਘੱਟ ਹੋ ਰਿਹਾ ਹੈ ਪਰ ਇਨ੍ਹਾਂ ਗੈਜੇਟਸ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ, ਜੋ ਬਦਲੇ ’ਚ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵੀ ਵਧਾ ਰਹੀ ਹੈ। ਨੇਚਰ ਜਰਨਲ ’ਚ ਪ੍ਰਕਾਸ਼ਿਤ ਵਿਸ਼ਲੇਸ਼ਣ ’ਚ ਇਨ੍ਹਾਂ ਗੈਜੇਟਸ ਦੀ ਵਧਦੀ ਖਪਤ ਤੇ ਈ-ਕੂੜੇ ’ਤੇ ਚਿੰਤਾ ਪ੍ਰਗਟਾਈ ਗਈ ਹੈ।
ਬਲੱਡ ਪ੍ਰੈਸ਼ਰ ਮਾਨੀਟਰ, ਲਗਾਤਾਰ ਗਲੂਕੋਜ਼ ਮਾਪਣ ਵਾਲੇ ਸੈਂਸਰ ਤੇ ਅਲਟ੍ਰਾਸਾਊਂਡ ਪੈਚ ਵਰਗੇ ਵਿਅਰੇਬਲ ਹੈਲਥਕੇਅਰ ਯੰਤਰਾਂ ਦੀ ਆਲਮੀ ਵਰਤੋਂ ਸਾਲ 2050 ਤੱਕ 42 ਗੁਣਾ ਵਧ ਸਕਦੀ ਹੈ। ਇਕ ਅਧਿਐਨ ਅਨੁਸਾਰ, ਉਸ ਸਮੇਂ ਦੁਨੀਆ ਭਰ ’ਚ ਹਰ ਸਾਲ ਕਰੀਬ ਦੋ ਅਰਬ ਵਿਅਰੇਬਲ ਯੰਤਰਾਂ ਦੀ ਖਪਤ ਹੋਵੇਗੀ, ਜਿਸ ਨਾਲ ਲਗਪਗ 3.4 ਮੀਟ੍ਰਿਕ ਟਨ ਕਾਬਰਨ ਡਾਈਆਕਸਾਈਡ ਦੇ ਬਰਾਬਰ ਨਿਕਾਸੀ ਹੋਣ ਦਾ ਅੰਦਾਜ਼ਾ ਹੈ। ਨਿਕਾਸੀ ਵਧਾਉਣ ’ਚ ਚੀਨ ਤੇ ਭਾਰਤ ਦੁਨੀਆ ’ਚ ਸਭ ਤੋਂ ਅੱਗੇ ਰਹਿਣਗੇ।
ਨੇਚਰ ਜਰਨਲ ’ਚ ਪ੍ਰਕਾਸ਼ਿਤ ਇਸ ਵਿਸ਼ਲੇਸ਼ਣ ’ਚ ਕਿਹਾ ਗਿਆ ਹੈ ਕਿ 2050 ਤੱਕ ਵਿਅਰੇਬਲ ਹੈਲਥ ਇਲੈਕਟ੍ਰਾਨਿਕਸ ’ਚ ਸਭ ਤੋਂ ਵੱਧ ਗ੍ਰੀਨਹਾਊਸ ਗੈਸ ਨਿਕਾਸੀ ਚੀਨ ਤੋਂ ਹੋਵੇਗੀ, ਜਦਕਿ ਭਾਰਤ ਦੂਜੇ ਸਥਾਨ ’ਤੇ ਹੋਵੇਗਾ। ਅਧਿਐਨ ’ਚ ਵਾਤਾਵਰਣੀ ਪ੍ਰਭਾਵਾਂ ਦੇ ਨਾਲ-ਨਾਲ ਈ-ਵੇਸਟ ਤੇ ਹਾਲਾਤ ਮੁਤਾਬਕ ਜ਼ਹਿਰੀਲਾਪਣ (ਈਕੋਟਾਕਸੀਸਿਟੀ) ਦੀ ਚੁਣੌਤੀ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ।
ਅਮਰੀਕਾ ਦੀ ਕਾਰਨੇਲ ਤੇ ਸ਼ਿਕਾਗੋ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ, ਇਕ ਵਿਅਰੇਬਲ ਹੈਲਥ ਡਿਵਾਈਸ ਆਪਣੇ ਪੂਰੇ ਜੀਵਨ ਚੱਕਰ ਭਾਵ ਕੱਚੇ ਮਾਲ ਦੀ ਪੁਟਾਈ ਤੋਂ ਲੈ ਕੇ ਨਿਰਮਾਣ ਤੇ ਨਿਬੇੜੇ ਤੱਕ ਛੇ ਕਿੱਲੋਗ੍ਰਾਮ ਤੱਕ ਕਾਰਬਨ ਡਾਈਆਕਸਾਈਡ ਦੇ ਬਰਾਬਰ ਨਿਕਾਸੀ ਕਰ ਸਕਦਾ ਹੈ। ਅਧਿਐਨ ਦੇ ਤਹਿਤ ਚਾਰ ਅਹਿਮ ਵਿਅਰੇਬਲ ਯੰਤਰਾਂ ਨਾਨ-ਇਨਵੇਸਿਵ ਕੰਟੀਨਿਊਸ ਗਲੂਕੋਜ਼ ਮਾਨੀਟਰ, ਕੰਟੀਨਿਊਸ ਈਸੀਜੀ ਮਾਨੀਟਰ, ਕੰਟੀਨਿਊਸ ਬਲੱਡ ਪ੍ਰੈਸ਼ਰ (ਬੀਪੀ) ਮਾਨੀਟਰ ਤੇ ਪੁਆਇੰਟ ਆਫ ਕੇਅਰ ਅਲਟ੍ਰਾਸਾਊਂਡ ਪੈਚ ਦਾ ‘ਲਾਈਫ ਸਾਈਕਲ ਅਸੈੱਸਮੈਂਟ’ ਕੀਤਾ ਗਿਆ। ਖੋਜੀਆਂ ਦਾ ਕਹਿਣਾ ਹੈ ਕਿ 2050 ਤੱਕ ਗਲੂਕੋਜ਼ ਮਾਨੀਟਰ ਦੀ ਵਿਕਰੀ ਮੌਜੂਦਾ ਸਮਾਰਟਫੋਨ ਦੀ ਵਿਕਤੀ ਤੋਂ ਅੱਗੇ ਨਿਕਲ ਸਕਦੀ ਹੈ। ਦੱਸ ਦੇਈਏ ਕਿ ਸਾਲ 2024 ’ਚ ਦੁਨੀਆ ਭਰ ’ਚ 1.2 ਅਰਬ ਸਮਾਰਟਫੋਨਾਂ ਦੀ ਵਿਕਰੀ ਹੋਈ ਹੈ। ਮੌਜੂਦਾ ਸਮੇਂ ’ਚ ਈਸੀਜੀ ਤੇ ਬਲੱਡ ਪ੍ਰੈਸ਼ਰ ਮਾਨੀਟਰ ਦਾ ਬਾਜ਼ਾਰ ’ਚ ਦਬਦਬਾ ਹੈ ਪਰ 2050 ਤੱਕ ਗਲੂਕੋਜ਼ ਮਾਨੀਟਰ ਦੀ ਬਾਜ਼ਾਰ ਹਿੱਸੇਦਾਰੀ 72 ਫ਼ੀਸਦੀ, ਈਸੀਜੀ ਮਾਨੀਟਰ 19 ਫ਼ੀਸਦੀ ਤੇ ਬੀਪੀ ਮਾਨੀਟਰ ਦੀ ਹਿੱਸੇਦਾਰੀ ਅੱਠ ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ।
--
ਤਾਂ ਫਿਰ ਕੀ ਹੈ ਹੱਲ?
ਖੋਜੀਆਂ ਨੇ ਦੱਸਿਆ ਕਿ ਰੀਸਾਈਕਲੇਬਲ ਜਾਂ ਬਾਇਓਡੀਗ੍ਰੇਡੇਬਲ ਪਲਾਸਟਿਕ ਦੀ ਵਰਤੋਂ ਕਰਨ ਨਾਲ ਵਾਤਾਵਰਣ ਨੂੰ ਜ਼ਿਆਦਾ ਫਾਇਦਾ ਨਹੀਂ ਮਿਲਦਾ। ਇਸਦੀ ਬਜਾਏ ਯੰਤਰਾਂ ’ਚ ਵਰਤੀਆਂ ਜਾਣ ਵਾਲੀਆਂ ਅਹਿਮ ਧਾਤਾਂ ਦੇ ਬਦਲ ਅਪਣਾਉਣ ਤੇ ਸਰਕਟ ਦੀ ਬਣਾਵਟ ਨੂੰ ਬਿਹਤਰ ਕਰਨ ਨਾਲ ਉਨ੍ਹਾਂ ਦੀ ਕਾਰਜ ਸਮਰੱਥਾ ਪ੍ਰਭਾਵਿਤ ਕੀਤੇ ਬਿਨਾਂ, ਵਾਤਾਵਰਣ ’ਤੇ ਪੈਣ ਵਾਲਾ ਅਸਰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਟੀਮ ਦਾ ਕਹਿਣਾ ਹੈ ਕਿ ਕਿਸੇ ਡਿਵਾਈਸ ਦੇ ਪੂਰੇ ਜੀਵਨਕਾਲ ਦੌਰਾਨ ਉਸਦੇ ਵਾਤਾਵਰਣੀ ਪ੍ਰਭਾਵ ਦਾ ਮੁਲਾਂਕਣ ਕਰਨ ਵਾਲਾ ਇਹ ਇੰਜੀਨੀਅਰਿੰਗ ਆਧਾਰਿਤ ਤਰੀਕਾ ਭਵਿੱਖ ਦੀ ਵਿਅਰੇਬਲ ਇਲੈਕਟ੍ਰਾਨਿਕ ਤਕਨੀਕ ਨੂੰ ਵਾਤਾਵਰਣ ਦੇ ਪ੍ਰਤੀ ਵਧ ਜ਼ਿੰਮੇਵਾਰ ਬਣਾਉਣ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ।
2050 ਤੱਕ ਬਾਜ਼ਾਰ ’ਚ ਹਿੱਸੇਦਾਰੀ
-72% ਕੰਟੀਨਿਊਸ ਗਲੂਕੋਜ਼ ਮਾਨੀਟਰ
-19% ਕੰਟੀਨਿਊਸ ਈਸੀਜੀ ਮਾਨੀਟਰ
-8% ਕੰਟੀਨਿਊਸ ਬਲੱਡ ਪ੍ਰੈਸ਼ਰ ਮਾਨੀਟਰ
-1.2 ਅਰਬ ਸਮਾਰਟਫੋਨ ਵਿਕੇ 2024 ’ਚ
--