Kangra Airport 'ਤੇ ਉਨ੍ਹਾਂ ਦੀ ਪਤਨੀ ਵਿਂਗ ਕਮਾਂਡਰ ਅਫਸ਼ਾਂ, ਜੋ ਏਅਰਫੋਰਸ ਦੀ ਵਰਦੀ 'ਚ ਸਨ, ਆਪਣੇ ਪਤੀ ਦੀ ਮ੍ਰਿਤਕ ਦੇਹ ਨਾਲ ਪਹੁੰਚੇ। ਉਨ੍ਹਾਂ ਦੀ ਸੱਤ ਸਾਲਾ ਧੀ ਵੀ ਨਾਲ ਸੀ। ਬੱਚੀ ਗੁੰਮਸੁੰਮ ਸੀ, ਉਹ ਸਮਝ ਨਹੀਂ ਪਾ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ।

ਜਾਗਰਣ ਟੀਮ, ਧਰਮਸ਼ਾਲਾ : ਦੁਬਈ 'ਚ ਸ਼ੁੱਕਰਵਾਰ ਨੂੰ ਏਅਰ ਸ਼ੋਅ ਦੌਰਾਨ ਤੇਜਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਬਲਿਦਾਨੀ ਪਾਇਲਟ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮ੍ਰਿਤਕ ਦੇਹ ਐਤਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਹਿਮਾਚਲ 'ਚ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ।
ਕਾਂਗੜਾ ਏਅਰਪੋਰਟ 'ਤੇ ਉਨ੍ਹਾਂ ਦੀ ਪਤਨੀ ਵਿਂਗ ਕਮਾਂਡਰ ਅਫਸ਼ਾਂ, ਜੋ ਏਅਰਫੋਰਸ ਦੀ ਵਰਦੀ 'ਚ ਸਨ, ਆਪਣੇ ਪਤੀ ਦੀ ਮ੍ਰਿਤਕ ਦੇਹ ਨਾਲ ਪਹੁੰਚੇ। ਉਨ੍ਹਾਂ ਦੀ ਸੱਤ ਸਾਲਾ ਧੀ ਵੀ ਨਾਲ ਸੀ। ਬੱਚੀ ਗੁੰਮਸੁੰਮ ਸੀ, ਉਹ ਸਮਝ ਨਹੀਂ ਪਾ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ।
ਇਸ ਦੌਰਾਨ ਮਾਂ ਵੀਨਾ ਦੇਵੀ ਬਿਲਕਦੀ ਹੋਈ ਬਾਹਰ ਆਈ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਸੰਭਾਲਿਆ। ਪਿਤਾ ਜਗਨਨਾਥ ਵੀ ਹੰਝੂ ਨਹੀਂ ਰੋਕ ਸਕੇ।
ਇੱਥੋਂ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਕੜ ਲਿਜਾਇਆ ਗਿਆ। ਇੱਥੇ ਮੋਕਸ਼ਧਾਮ 'ਚ ਫ਼ੌਜੀ ਸਨਮਾਨ ਨਾਲ ਨਮਾਂਸ਼ ਸਿਆਲ ਦਾ ਸਸਕਾਰ ਕੀਤਾ ਗਿਆ।
ਨਮਾਂਸ਼ ਸਿਆਲ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਚਚੇਰੇ ਭਰਾ ਨੇ ਦਿੱਤੀ। ਨਮਾਂਸ਼ ਦਾ ਕੋਈ ਸਕਾ ਭਰਾ ਨਹੀਂ ਹੈ। ਉਨ੍ਹਾਂ ਦੀ ਇਕਲੌਤੀ ਧੀ ਹੈ।
ਨਮਾਂਸ਼ ਸਿਆਲ ਦੇ ਤਾਇਆ ਜੋਗਿੰਦਰ ਸਿਆਲ ਨੇ ਦੱਸਿਆ ਕਿ ਇਸ ਸਮੇਂ ਨਮਾਂਸ਼ ਦੀ ਪੋਸਟਿੰਗ ਕੋਇੰਬਟੂਰ ਦੇ ਸੈਲੂਰ 'ਚ ਸੀ। ਉਨ੍ਹਾਂ ਦੀ ਪਤਨੀ ਅਫਸ਼ਾਂ ਏਅਰਫੋਰਸ 'ਚ ਪਾਇਲਟ ਹਨ ਤੇ ਇਸ ਸਮੇਂ ਕੋਲਕਾਤਾ 'ਚ ਟ੍ਰੇਨਿੰਗ 'ਤੇ ਸਨ। ਨਮਾਂਸ਼ ਦੇ ਮਾਤਾ-ਪਿਤਾ ਸੈਲੂਰ 'ਚ ਹੀ ਉਨ੍ਹਾਂ ਦੀ ਸੱਤ ਸਾਲਾ ਧੀ ਦੀ ਦੇਖਭਾਲ ਲਈ ਮੌਜੂਦ ਸਨ।
ਜੋਗਿੰਦਰ ਸਿਆਲ ਨੇ ਦੱਸਿਆ ਕਿ ਐਤਵਾਰ ਨੂੰ ਕਰੀਬ ਨੌਂ ਵਜੇ ਕੋਇੰਬਟੂਰ ਤੋਂ ਏਅਰਫੋਰਸ ਦੇ ਵਿਸ਼ੇਸ਼ ਜਹਾਜ਼ 'ਚ ਨਮਾਂਸ਼ ਦੀ ਮ੍ਰਿਤਕ ਦੇਹ ਲਿਆਂਦੀ ਗਈ। ਇਸ ਤੋਂ ਬਾਅਦ ਦਿੱਲੀ ਤੋਂ ਗਗਲ ਏਅਰਪੋਰਟ ਲਈ ਉਡਾਣ ਭਰੀ।
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਖੇਡ ਤੇ ਆਯੁਸ਼ ਮੰਤਰੀ ਯਾਦਵਿੰਦਰ ਗੋਮਾ, ਨਗਰੋਟਾ ਬਗਵਾਂ ਤੋਂ ਵਿਧਾਇਕ ਕੈਬਨਿਟ ਰੈਂਕ ਰਘੁਵੀਰ ਸਿੰਘ ਬਾਲੀ, ਸ਼ਾਹਪੁਰ ਤੋਂ ਵਿਧਾਇਕ ਕੇਵਲ ਪਠਾਨੀਆ ਨੇ ਬਲਿਦਾਨੀ ਨੂੰ ਸ਼ਰਧਾਂਜਲੀ ਦਿੱਤੀ। ਪ੍ਰਸ਼ਾਸਨ ਵੱਲੋਂ ਉਪਕਰਤਾ ਅਤੇ ਪੁਲਿਸ ਅਧਿਕਾਰੀ ਸਮੇਤ ਹੋਰ ਅਧਿਕਾਰੀ ਤੇ ਸੈਂਕੜੇ ਲੋਕ ਵੀ ਆਖ਼ਰੀ ਯਾਤਰਾ ਵਿਚ ਸ਼ਾਮਲ ਹੋਏ।
ਬਲਿਦਾਨੀ ਨਮਾਂਸ਼ ਸਿਆਲ ਦਾ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਹੋਇਆ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਦੀ ਤਿਆਰੀ ਕੀਤੀ ਗਈ ਸੀ।