ਵਿਦਿਆਰਥਣ ਨਾਲ ਜਬਰ-ਜਨਾਬ ਕਰਨ ਵਾਲੇ ਅਧਿਆਪਕ ਨੂੰ ਤਾਉਮਰ ਕੈਦ, ਸਕੂਲ ਤੇ ਰਿਹਾਇਸ਼ ’ਤੇ ਕੀਤਾ ਸੀ ਗੰਦਾ ਕੰਮ, ਬਰਖ਼ਾਸਤ
ਕੇਰਲ ਦੇ ਆਮ ਸਿੱਖਿਆ ਮੰਤਰੀ ਵੀ. ਸ਼ਿਵਨਕੁੱਟੀ ਨੇ ਐਤਵਾਰ ਨੂੰ ਕਿਹਾ ਕਿ ਉਸ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਦਾ ਕਾਰਕੁਨ ਵੀ ਸੀ।
Publish Date: Mon, 24 Nov 2025 09:19 AM (IST)
Updated Date: Mon, 24 Nov 2025 09:25 AM (IST)
ਕੰਨੂਰ, ਪੀਟੀਆਈ : ਕੇਰਲ ਦੇ ਥਾਲਾਸੇਰੀ ਫਾਸਟ ਟ੍ਰੈਕ ਵਿਸ਼ੇਸ਼ ਅਦਾਲਤ ਦੇ ਜੱਜ ਜਲਰਾਜਨੀ ਐੱਮਟੀ ਨੇ 15 ਨਵੰਬਰ ਨੂੰ ਕਦਵਥੂਰ ਦੇ ਨਿਵਾਸੀ ਪਦਮਰਾਜਨ ਕੇ. ਉਰਫ਼ ਪੱਪਨ ਮਾਸਟਰ ਨੂੰ ਵੱਖ-ਵੱਖ ਧਾਰਾਵਾਂ ਅਤੇ ਪਾਕਸੋ ਐਕਟ ਦੇ ਤਹਿਤ ਦੋਸ਼ੀ ਪਾਇਆ ਅਤੇ ਤਾਉਮਰ ਕੈਦ ਦੀ ਸਜ਼ਾ ਸੁਣਾਈ। ਕੇਰਲ ਦੇ ਆਮ ਸਿੱਖਿਆ ਮੰਤਰੀ ਵੀ. ਸ਼ਿਵਨਕੁੱਟੀ ਨੇ ਐਤਵਾਰ ਨੂੰ ਕਿਹਾ ਕਿ ਉਸ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਦਾ ਕਾਰਕੁਨ ਵੀ ਸੀ।
ਸ਼ਿਵਨਕੁੱਟੀ ਨੇ ਕਿਹਾ ਕਿ ਜਿਸ ਸਕੂਲ ’ਚ ਪਦਮਰਾਜਨ ਕੰਮ ਕਰਦਾ ਸੀ, ਉਸ ਦੇ ਪ੍ਰਬੰਧਕ ਨੇ ਉਸ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਆਮ ਸਿੱਖਿਆ ਵਿਭਾਗ ਨੇ ਮੈਨੇਜਮੈਂਟ ਨੂੰ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਸੀ। ਸਰਕਾਰੀ ਪੱਖ ਦੇ ਅਨੁਸਾਰ, ਪਦਮਰਾਜਨ ਨੇ 10 ਸਾਲਾ ਵਿਦਿਆਰਥਣ ਦਾ ਵਿਦਿਅਕ ਅਦਾਰੇ ਦੇ ਪਖਾਨੇ ਅਤੇ ਆਪਣੇ ਰਿਹਾਇਸ਼ ’ਤੇ ਜਬਰ ਜਨਾਹ ਕੀਤਾ। ਪੁਲਿਸ ਨੇ 17 ਮਾਰਚ 2020 ਨੂੰ ਮਾਮਲਾ ਦਰਜ ਕੀਤਾ ਅਤੇ 15 ਅਪ੍ਰੈਲ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਇਹ ਮਾਮਲਾ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐੱਸਡੀਪੀਆਈ) ਦੀ ਸਾਜ਼ਿਸ਼ ਦਾ ਹਿੱਸਾ ਹੈ। ਬਾਅਦ ’ਚ ਮਾਮਲਾ ਅਪਰਾਧ ਸ਼ਾਖਾ ਨੂੰ ਸੌਂਪਿਆ ਗਿਆ, ਜਿਸ ਨੇ ਸ਼ੁਰੂਆਤ ’ਚ ਪਾਕਸੋ ਦੇ ਦੋਸ਼ ਸ਼ਾਮਲ ਨਹੀਂ ਕੀਤੇ, ਜਿਸ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ। ਪੀੜਿਤ ਦੇ ਪਰਿਵਾਰ ਵੱਲੋਂ ਚਿੰਤਾ ਜਤਾਉਣ ਤੋਂ ਬਾਅਦ ਕੇਰਲ ਹਾਈ ਕੋਰਟ ਨੇ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ ਸਨ।